ਪੰਜਾਬ ਦੀ ਸਿਆਸਤ ’ਚੋਂ ਬਾਹਰ ਸੰਨੀ ਦਿਓਲ! ਨਾ ਕਿਸੇ ਹੋਰਡਿੰਗ ’ਚ ਫੋਟੋ, ਨਾ ਕਿਸੇ ਆਗੂ ਨੇ ਲਿਆ ਨਾਂ’

by jaskamal

ਨਿਊਜ਼ ਡੈਸਕ (ਜਸਕਮਲ) : ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਸਟਾਰ ਪ੍ਰਚਾਰਕ ਸੰਨੀ ਦਿਓਲ ਇਸ ਸਮੇਂ ਚੋਣ ਪਿੜ ’ਚੋਂ ਇਕਦਮ ਗਾਇਬ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਸੰਨੀ ਦਿਓਲ ਦਾ ਨਾ ਪਹੁੰਚਣਾ ਉਨ੍ਹਾਂ ਦਾ ਨਾਂ ਪੰਜਾਬ ਦੀ ਸਿਆਸ ਵਿਚੋਂ ਖਤਮ ਵੱਲ ਸੰਕੇਤ ਕਰਦਾ ਹੈ। ਵਰਕਰਾਂ ਨੂੰ ਇਹ ਘਾਟ ਖਟਕ ਰਹੀ ਹੈ ਕਿ ਲੋਕ ਸਭਾ ਹਲਕੇ ’ਚ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ ਅਤੇ ਉੱਥੋਂ ਦਾ ਸੰਸਦ ਮੈਂਬਰ ਸੰਨੀ ਦਿਓਲ ਹੀ ਗਾਇਬ ਹੋਵੇ। ਭਾਜਪਾ ਨੇ ਸੰਨੀ ਦਿਓਲ ਵੱਲੋਂ ਚੋਣਾਂ ’ਚ ਹਿੱਸਾ ਨਾ ਲੈਣ ਨੂੰ ਲੈ ਕੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ, ਨਾ ਹੀ ਕੋਈ ਜਾਣਕਾਰੀ ਦਿੱਤੀ ਕਿ ਕਿਸ ਕਾਰਨ ਉਹ ਨਹੀਂ ਆ ਸਕੇ। 

ਦੱਬੀ ਜ਼ੁਬਾਨ ’ਚ ਭਾਜਪਾ ਨੇਤਾ ਇਸ ਗੱਲ ਨੂੰ ਸਵੀਕਾਰਦੇ ਹਨ ਕਿ ਸੰਨੀ ਦਿਓਲ ਦੇ ਅਗਲੀ ਚੋਣ ਨਾ ਲੜਨ ਦੀ ਹਾਲਤ ’ਚ ਭਾਜਪਾ ਦੇ ਕਈ ਦਿੱਗਜ ਨੇਤਾ ਇਸ ਲੋਕ ਸਭਾ ਸੀਟ ’ਤੇ ਪੈਨੀਆਂ ਨਜ਼ਰਾਂ ਗੱਡੀ ਬੈਠੇ ਹਨ।

More News

NRI Post
..
NRI Post
..
NRI Post
..