ਅੰਮ੍ਰਿਤਸਰ (ਪਾਇਲ): ਮਸ਼ਹੂਰ ਅਦਾਕਾਰ ਸੰਨੀ ਦਿਓਲ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਹਾਲ ਹੀ 'ਚ ਸੰਨੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਚਾਹ, ਸਮੋਸੇ ਅਤੇ ਪਕੌੜੇ ਖਾਂਦੇ ਨਜ਼ਰ ਆ ਰਹੇ ਹਨ। ਉਸ ਨੇ ਵੀਡੀਓ 'ਚ ਕਿਹਾ, ''ਮੈਂ ਚਟਨੀ ਨਹੀਂ ਖਾਂਦਾ, ਇਹ ਸਮੋਸੇ ਦਾ ਸਵਾਦ ਗੁਆ ਦਿੰਦਾ ਹੈ।
ਜਿਸ ਸੰਬੰਧ 'ਚ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਆ ਕੇ ਉਨ੍ਹਾਂ ਦਾ ਮਨ ਖੁਸ਼ ਹੋ ਗਿਆ, ਇਹ ਤਾਂ ਗਿਆਨੀ ਦੀ ਚਾਹ ਅਤੇ ਵਾਹਿਗੁਰੂ ਦੀ ਮੇਹਰ ਸੀ। ਤੁਹਾਨੂੰ ਦੱਸ ਦੇਈਏ ਕਿ ਉਕਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਸੰਨੀ ਦਿਓਲ ਜਲਦ ਹੀ ਫਿਲਮ ''ਬਾਰਡਰ 2'' ''ਚ ਨਜ਼ਰ ਆਉਣਗੇ ਜੋ 22 ਜਨਵਰੀ 2026 ਨੂੰ ਰਿਲੀਜ਼ ਹੋਵੇਗੀ।ਫਿਲਮ ''ਚ ਦਿਲਜੀਤ ਦੋਸਾਂਝ, ਵਰੁਣ ਧਵਨ, ਅਹਾਨ ਸ਼ੈੱਟੀ, ਮੋਨਾ ਸਿੰਘ ਅਤੇ ਸੋਨਮ ਬਾਜਵਾ ਵੀ ਹਨ।



