ਸੰਨੀ ਦਿਓਲ ਨੂੰ ਗੁਰਦਾਸਪੁਰ ਦੀ ਆਈ ਯਾਦ, ਪਹਿਲੀ ਵਾਰ ਪੋਹੁੰਚੇ ਪੰਚਾਇਤ ਭਵਨ

by mediateam

ਗੁਰਦਾਸਪੁਰ (ਇੰਦਰਜੀਤ ਸਿੰਘ) : ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਅਧਿਕਾਰੀਆਂ ਨਾਲ ਮੀਟਿੰਗ 'ਚ ਪਹਿਲੀ ਵਾਰ ਗੁਰਦਾਸਪੁਰ ਸਥਿਤ ਪੰਚਾਇਤ ਭਵਨ ਪਹੁੰਚੇ ਹਨ। ਅਧਿਕਾਰੀਆਂ ਨਾਲ ਬੈਠਕ ਸ਼ੁਰੂ ਹੋ ਗਈ ਹੈ। ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਬੈਠਕ 'ਚ ਹੋਸ਼ਿਆਰਪੁਰ ਦੇ ਸੰਸਦ ਮੈਂਬਪ ਸੋਮਪ੍ਰਕਾਸ਼ ਵੀ ਮੌਜੂਦ ਹਨ।ਦੱਸ ਦੇਈਏ ਕਿ ਸੰਨੀ ਦਿਓਲ 'ਤੇ ਵਿਰੋਧੀ ਦੋਸ਼ ਲਾਉਂਦੇ ਰਹੇ ਹਨ ਕਿ ਉਹ ਖੇਤਰ 'ਚ ਘੱਟ ਆਉਂਦੇ ਹਨ। 


ਪਿਛਲੇ ਦਿਨੀਂ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਵੀ ਲੱਗੇ ਸਨ। ਹਾਲਾਂਕਿ ਸੰਨੀ ਨੇ ਵੀਡੀਓ ਜਾਰੀ ਕਰ ਇਸ ਦਾ ਜਵਾਬ ਦਿੱਤਾ ਸੀ। ਸੰਸਦ ਮੈਂਬਰ ਬਣਨ ਤੋਂ ਬਾਅਦ ਸੰਨੀ ਦਿਓਲ ਪਹਿਲੀ ਵਾਰ ਪੰਚਾਇਤ ਭਵਨ 'ਚ ਪ੍ਰਾਸ਼ਸਨਿਕ ਅਧਿਕਾਰੀਆਂ ਦੀ ਬੈਠਕ ਲੈ ਰਹੇ ਹਨ। ਸੰਨੀ ਜਿਵੇਂ ਹੀ ਇੱਥੇ ਬੈਠਕ ਲੈਣ ਲਈ ਪਹੁੰਚੇ ਤਾਂ ਲੋਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਲੋਕ ਬੇਤਾਬ ਦਿਖੇ। ਅਧਿਕਾਰੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਸੰਨੀ ਮੀਡੀਆ ਤੋਂ ਦੂਰ ਰਹੇ।