ਸੁਪਰੀਮ ਕੋਰਟ ਵੱਲੋਂ ਸਿਮਰਜੀਤ ਬੈਂਸ ਨੂੰ ਰਾਹਤ; 3 ਫਰਵਰੀ ਤਕ ਗ੍ਰਿਫਤਾਰੀ ‘ਤੇ ਰੋਕ

by jaskamal

ਨਿਊਜ਼ ਡੈਸਕ (ਜਸਕਮਲ) : ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਨੂੰ 3 ਫਰਵਰੀ ਤਕ ਗ੍ਰਿਫ਼ਤਾਰ ਨਾ ਕਰੇ। ਬੈਂਸ ਖਿਲਾਫ਼ ਜਬਰ-ਜਨਾਹ ਮਾਮਲੇ 'ਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਉਂਝ ਅਦਾਲਤ ਇਸ ਪੱਖ 'ਚ ਸੀ ਕਿ ਮੁਲਜ਼ਮ ਵਿਧਾਇਕ ਨੂੰ 23 ਫਰਵਰੀ ਤਕ ਗ੍ਰਿਫ਼ਤਾਰ ਨਾ ਕੀਤਾ ਜਾਵੇ ਤਾਂ ਜੋ ਉਹ ਚੋਣ ਲੜ ਸਕੇ ਪਰ ਪੀੜਤਾ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ।

ਉਪਰੋਕਤ ਹੁਕਮ ਚੀਫ ਜਸਟਿਸ ਐਨਵੀ ਰਾਮੰਨਾ , ਜਸਟਿਸ ਏਐੱਸ ਬੋਪੰਨਾ ਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਦਿੱਤੇ। ਪੀੜਤਾ ਦੇ ਵਕੀਲ ਨੇ ਮੁਲਜ਼ਮ ਨੂੰ ਰਾਹਤ ਦੇਣ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਉਸ ਖ਼ਿਲਾਫ਼ ਚਾਰ ਅਪਰਾਧਕ ਮਾਮਲੇ ਦਰਜ ਹਨ ਤੇ ਇਹ ਕੇਸ ਸਿਆਸੀ ਬਦਲਾਖੋਰੀ ਨਾਲ ਸਬੰਧਤ ਨਹੀਂ ਹੈ।