ਦਿੱਲੀ ਪ੍ਰਦੂਸ਼ਣ ਤੇ ਕੈਪਟਨ, ਕੇਜਰੀਵਾਲ ਅਤੇ ਮੋਦੀ ਨੂੰ ਸੁਪਰੀਮ ਕੋਰਟ ਦੀ ਫਟਕਾਰ

by mediateam

ਨਵੀਂ ਦਿੱਲੀ , 25 ਨਵੰਬਰ ( NRI MEDIA )

ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਪੰਜਾਬ ਸਰਕਾਰ ਨੂੰ ਫਿਰ ਤੋਂ ਫਟਕਾਰ ਲਾਈ ਗਈ ਹੈ , ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਕਿ ਅਸੀਂ ਇਸ ਲਈ ਸੂਬੇ ਦੀ ਹਰ ਮਸ਼ੀਨਰੀ ਨੂੰ ਜ਼ਿੰਮੇਵਾਰ ਠਹਿਰਾਵਾਂਗੇ , ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਮਰਨ ਨਹੀਂ ਦੇ ਸਕਦੇ , ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਦਿੱਲੀ ਵਿੱਚ ਮਾਹੌਲ ਖ਼ਰਾਬ ਹੈ, ਕਿਉਂਕਿ ਤੁਸੀਂ ਸਮਰੱਥ ਕਦਮ ਨਹੀਂ ਚੁੱਕੇ।


ਸੁਪਰੀਮ ਕੋਰਟ ਨੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਖਤ ਸ਼ਬਦਾਂ ਵਿੱਚ ਕਿਹਾ- ‘ਲੋਕਾਂ ਨੂੰ ਗੈਸ ਚੈਂਬਰ ਵਿੱਚ ਰਹਿਣ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ ? ਬਿਹਤਰ ਤਾਂ ਉਨ੍ਹਾਂ ਸਾਰਿਆਂ ਨੂੰ ਇਕੋ ਵੇਲੇ ਮਾਰ ਦਿਓ ,15 ਬੈਗਾਂ ਵਿਚ ਧਮਾਕਿਆਂ ਨਾਲ ਉਡਾ ਦੇਣਾ ਬਿਹਤਰ ਹੈ , ਆਮ ਲੋਕਾਂ ਨੂੰ ਇਹ ਸਭ ਕਿਉਂ ਸਹਿਣਾ ਚਾਹੀਦਾ ਹੈ,ਇਲਜ਼ਾਮਾਂ ਦਾ ਦੌਰ ਦਿੱਲੀ ਵਿਚ ਜਾਰੀ ਹੈ, ਅਸੀਂ ਹੈਰਾਨ ਹਾਂ।

ਜਸਟਿਸ ਅਰੁਣ ਮਿਸ਼ਰਾ ਨੇ ਕਿਹਾ- ‘ਦਿੱਲੀ ਨਰਕ ਨਾਲੋਂ ਵੱਧ ਹੋ ਗਿਆ ਹੈ , ਦੇਸ਼ ਵਿਚ ਜ਼ਿੰਦਗੀ ਸਸਤੀ ਹੈ ,ਇਸਦੇ ਨਾਲ ਉਨ੍ਹਾਂ ਨੇ ਦਿੱਲੀ ਵਿੱਚ ਸੱਤਾਧਾਰੀ ਸਰਕਾਰ ਬਾਰੇ ਕਿਹਾ ਕਿ ਇਨ੍ਹਾਂ ਨੂੰ ਦਿੱਲੀ ਦੀ ਸੱਤਾ ਵਿੱਚ ਰਹਿਣ ਦਾ ਹੱਕ ਨਹੀਂ ਹੈ ,ਇਸ ਦੇ ਨਾਲ ਹੀ, ਦਿੱਲੀ ਸਰਕਾਰ ਦੇ ਪ੍ਰਮੁੱਖ ਸਕੱਤਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਅਤੇ ਰਾਜ ਦੋ ਕੇਂਦਰ ਹੋਣ ਕਾਰਨ ਸਮੱਸਿਆਵਾਂ ਹਨ,ਇਸ 'ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਆਪਸ ਵਿਚਾਲੇ ਦੂਰੀ ਘੱਟ ਕਰੇ ਅਤੇ ਇਕੱਠੇ ਬੈਠ ਕੇ 10 ਦਿਨਾਂ ਦੇ ਅੰਦਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਹਵਾ ਸ਼ੁੱਧ ਕਰਨ ਵਾਲੇ ਟਾਵਰ ਲਗਾਉਣ।