33 ਸਾਲ ਪੁਰਾਣੇ ਰੋਡਰੇਜ ਮਾਮਲੇ ’ਚ ਸੁਪਰੀਮ ਕੋਰਟ ਨੇ ਸਿੱਧੂ ਤੋਂ ਮੰਗਿਆ ਜਵਾਬ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸੁਪਰੀਮ ਕੋਰਟ ਨੇ ਰੋਡਰੇਜ ਦੇ ਮਾਮਲੇ ’ਚ ਸਿੱਧੂ ਤੋਂ ਉਸ ਅਰਜ਼ੀ ’ਤੇ ਜਵਾਬ ਮੰਗਿਆ ਹੈ ਜਿਸ ਵਿਚ ਪੀਡ਼ਤ ਪੱਖ ਨੇ 33 ਸਾਲ ਪੁਰਾਣੇ ਮਾਮਲੇ ’ਚ ਸਿੱਧੂ ਨੂੰ ਸਿਰਫ਼ ਸੱਟ ਪਹੁੰਚਾਉਣ ਦੇ ਜੁਰਮ ’ਚ ਘੱਟ ਸਜ਼ਾ ਸੁਣਾਏ ਜਾਣ ’ਤੇ ਸਵਾਲ ਉਠਾਇਆ ਹੈ।

ਅਰਜ਼ੀ ’ਚ ਸੁਣਵਾਈ ਦਾ ਦਾਇਰਾ ਵਧਾਏ ਜਾਣ ਤੇ ਪੂਰੇ ਮਾਮਲੇ ’ਤੇ ਮੁਡ਼ ਵਿਚਾਰ ਦੀ ਮੰਗ ਕੀਤੀ ਗਈ ਹੈ। ਕੋਰਟ ਨੇ ਸਿੱਧੂ ਨੂੰ ਜਵਾਬ ਦਾਖਲ ਕਰਨ ਲਈ ਦੋ ਹਫਤਿਆਂ ਦਾ ਸਮਾਂ ਦਿੰਦੇ ਹੋਏ ਸੁਣਵਾਈ ਦੋ ਹਫਤੇ ਲਈ ਟਾਲ ਦਿੱਤੀ।