ਹੈਰਾਨੀਜਨਕ ਮਾਮਲਾ: ਸੁਰੰਗ ਬਣਾ ਕੇ ਚੋਰਾਂ ਨੇ ਬੈਂਕ ‘ਚੋ ਕੀਤੀ ਕਰੋੜਾਂ ਦੀ ਚੋਰੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਨਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਚੋਰਾਂ ਨੇ 10 ਫੁੱਟ ਲੰਬੀ ਸੁਰੰਗ ਬਣਾ ਕੇ ਬੈਂਕ 'ਚੋ ਗੋਲ੍ਡ ਚੈੱਸਟ ਤੋੜਿਆ ਤੇ 1 ਕਰੋੜ ਰੁਪਏ ਦਾ ਸੋਨਾ ਚੋਰੀ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੋਣ ਸਟਰਾਂਗ ਰੂਮ 'ਚ ਦਾਖਲ ਹੋਣ 'ਚ ਸਫਲ ਹੋ ਗਏ ਹਨ ਪਰ ਚੋਰ ਚੈੱਸਟ ਨਹੀ ਤੋੜ ਸਕੇ । ਜਿਸ 'ਚ 32 ਲੱਖ ਰੁਪਏ ਦੀ ਨਕਦੀ ਪਈ ਸੀ। ਅਧਿਕਾਰੀਆਂ ਨੇ ਕਿਹਾ ਇਹ ਚੈੱਸਟ ਗੋਲ੍ਡ ਚੈੱਸਟ ਕੋਲ ਹੀ ਪਿਆ ਹੋਇਆ ਸੀ । ਚੋਰੀ ਹੋਇਆ ਸੋਨਾ 1.8 ਕਿਲੋਗ੍ਰਾਮ ਤੋਂ ਵੱਧ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਹ ਬੈਂਕ ਦੇ ਕਿਸੇ ਵਿਅਕਤੀ ਦਾ ਵੀ ਕੰਮ ਹੋ ਸਕਦਾ ਹੈ। ਸਟਰਾਂਗ ਰੂਮ ਤੋਂ ਪੁਲਿਸ ਨੂੰ ਉਗਲੀਆਂ ਦੇ ਨਿਸ਼ਾਨ ਸਣੇ ਹੋਰ ਵੀ ਕਈ ਸੁਰਾਗ ਮਿਲੇ ਹਨ ।