Black Money : ਸਵਿਸ ਬੈਂਕ ਨੇ ਭਾਰਤੀ ਖਾਤਾ ਧਾਰਕਾਂ ਦੇ ਨਾਂਅ ਸਾਂਝੇ ਕਰਨ ਦੀ ਪ੍ਰਕਿਰਿਆ ਕੀਤੀ ਤੇਜ਼

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸਵਿੱਟਜ਼ਰਲੈਂਡ ਦੀ ਸਰਕਾਰ ਨੇ ਸਥਾਨਕ ਬੈਂਕਾਂ 'ਚ ਖਾਤਾ ਰੱਖਣ ਵਾਲੇ ਭਾਰਤੀਆਂ ਨਾਗਰਿਕਾਂ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਹੋਰ ਕਦਮ ਚੁੱਕਿਆ ਹੈ। ਬੈਂਕਾਂ ਨੇ ਇੱਕ ਹਫਤੇ ਵਿੱਚ ਲਗਭਗ 12 ਭਾਰਤੀਆਂ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਹੈ। ਸਵਿੱਟਜ਼ਰਲੈਂਡ ਦੀਆਂ ਅਥਾਰਿਟੀਜ਼ ਨੇ ਮਾਰਚ ਤੋਂ ਹੁਣ ਤੱਕ ਸਵਿੱਸ ਬੈਂਕਾਂ ਦੇ ਭਾਰਤੀ ਗਾਹਕਾਂ ਨੂੰ ਲਗਭਗ 25 ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਕਰਨ ਦਾ ਆਖਰੀ ਮੌਕਾ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਸਵਿੱਟਜ਼ਲੈਂਡ ਦਾ ਸਵਿਸ ਬੈਂਕ ਆਪਣੇ ਖਾਤਾ ਧਾਰਕਾਂ ਦੀ ਸੂਚਨਾ ਨੂੰ ਗੁਪਤ ਰੱਖਣ ਲਈ ਮਸ਼ਹੂਰ ਹੈ। ਪਰ ਟੈਕਸ ਚੋਰੀ ਦੇ ਮਾਮਲਿਆਂ ਨੂੰ ਦੇਖਦਿਆਂ ਵਿਸ਼ਵ ਪੱਧਰੀ ਸਮਝੌਤੇ ਨਾਲ ਖਾਤਾਧਾਰਕਾਂ ਦੀ ਗੁਪਤ ਜਾਣਕਾਰੀ ਨੂੰ ਸਾਂਝਾ ਕੀਤਾ ਜਾਵੇਗਾ। ਇਹ ਸਮਝੌਤਾ ਭਾਰਤ ਸਰਕਾਰ ਦੇ ਨਾਲ ਹੀ ਹੋਰ ਕਈ ਦੇਸ਼ਾਂ ਦੇ ਨਾਲ ਵੀ ਕੀਤਾ ਗਿਆ ਹੈ। ਸਵਿੱਟਜ਼ਰਲੈਂਡ ਦੀ ਸਰਕਾਰ ਨੇ ਇੱਕ ਗਜ਼ਟ ਨੂੰ ਜਨਤਕ ਕਰਕੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਹੈ। ਇਸ ਗਜ਼ਟ ਵਿੱਚ ਖਾਤਾ ਧਾਰਕਾਂ ਦਾ ਪੂਰਾ ਨਾਂਅ ਨਾ ਦੱਸਦਿਆਂ ਹੋਇਆਂ ਨਾਂਅ ਦੇ ਸਿਰਫ਼ ਸ਼ੁਰੂਆਤੀ ਅੱਖਰ ਹੀ ਦੱਸੇ ਗਏ ਹਨ। 

ਇਸ ਦੇ ਨਾਲ ਹੀ ਇਸ ਗਜ਼ਟ 'ਚ ਖਾਤਾ ਧਾਰਕਾਂ ਦੀ ਨਾਗਰਿਕਤਾ ਅਤੇ ਜਨਮ ਮਿਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ। 21 ਮਈ ਨੂੰ ਜਾਰੀ ਕੀਤੇ ਗਏ ਇਸ ਗਜ਼ਟ ਮੁਤਾਬਕ 11 ਭਾਰਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਸ ਗਜ਼ਟ ਮੁਤਾਬਕ ਦੋ ਭਾਰਤੀਆਂ ਦਾ ਪੂਰਾ ਨਾਂਅ ਵੀ ਦੱਸਿਆ ਗਿਆ ਹੈ, ਉਨ੍ਹਾਂ 'ਚ ਮਈ 1949 'ਚ ਜਨਮੇ ਕ੍ਰਿਸ਼ਣ ਭਗਵਾਨ ਰਾਮਚੰਦ ਅਤੇ ਸਤੰਬਰ 1972 ਜਨਮੇ ਕਲਪੇਸ਼ ਹਰਸ਼ਦ ਕਿਨਾਰੀਵਾਲਾ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹੈ।

ਗਜ਼ਟ ਮੁਤਾਬਕ ਜਿਨ੍ਹਾਂ 11 ਭਾਰਤੀਆਂ ਨੂੰ ਨੋਟਿਸ ਜਾਰੀ ਕਰ ਨਾਂਅ ਦੇ ਸ਼ੁਰੂਆਤੀ ਅੱਖਰ ਦੱਸੇ ਗਏ ਹਨ, ਉਹ ਹੇਠ ਲਿਖੇ ਹਨ-

*24-11-1944 ਨੂੰ ਜਨਮੇ (ASBK)

*9-7-1944 ਨੂੰ ਜਨਮੇ (ABKI)

*2-11-1983 ਨੂੰ ਜਨਮੇ (mrs. PAS)

*22-11-1973 ਨੂੰ ਜਨਮੇ (mrs. RAS)

*27-11- 1944 ਨੂੰ ਜਨਮੇ (APS)

*14-8-1949 ਨੂੰ ਜਨਮੇ (mrs. ADS)

*20-5-1935 ਨੂੰ ਜਨਮੇ (MLA)

*21-2-1968 ਨੂੰ ਜਨਮੇ (NMA)

*27-6-1973 ਨੂੰ ਜਨਮੇ (MMA)

ਨੋਟਿਸ ਮੁਤਾਬਕ ਸਬੰਧਤ ਖਾਤਾ ਧਾਰਕਾਂ ਜਾਂ ਉਨ੍ਹਾਂ ਦੇ ਕਿਸੇ ਵਾਰਸ ਨੂੰ ਦਸਤਾਵੇਜ਼ਾਂ ਅਤੇ ਸਬੂਤਾਂ ਦੇ ਨਾਲ 30 ਦਿਨਾਂ ਦੇ ਅੰਦਰ ਅਪੀਲ ਕਰਨ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਹੈ।

More News

NRI Post
..
NRI Post
..
NRI Post
..