ਸਵਿਟਜ਼ਰਲੈਂਡ ਵਿਚ ਜਨਤਕ ਥਾਵਾਂ ‘ਤੇ ਬੁਰਕਾ-ਹਿਜਾਬ ਪਾਉਣ’ ਤੇ ਪਾਬੰਦੀ

by vikramsehajpal

ਬਰਨ (ਦੇਵ ਇੰਦਰਜੀਤ)- ਫਰਾਂਸ, ਬੈਲਜੀਅਮ ਅਤੇ ਆਸਟਰੀਆ ਤੋਂ ਬਾਅਦ ਸਵਿਟਜ਼ਰਲੈਂਡ ਨੇ ਹੁਣ ਮੁਸਲਿਮ ਔਰਤਾਂ ਦੇ ਜਨਤਕ ਥਾਵਾਂ 'ਤੇ ਹਿਜਾਬ ਅਤੇ ਬੁਰਕੇ ਪਾਉਣ' ਤੇ ਪਾਬੰਦੀ ਲਗਾਈ ਹੈ। ਸਵਿਟਜ਼ਰਲੈਂਡ ਵਿਚ ਇਕ ਜਨਮਤ ਸੰਗ੍ਰਹਿ ਕੀਤਾ ਗਿਆ, ਜਿਸ ਵਿਚ 51 ਪ੍ਰਤੀਸ਼ਤ ਵੋਟਰਾਂ ਨੇ ਬੁਰਕੇ ਉਤੇ ਪਾਬੰਦੀ ਲਗਾਉਣ ਦੇ ਹੱਕ ਵਿਚ ਵੋਟ ਪਾਈ।

ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਰੈਸਟੋਰੈਂਟਾਂ, ਖੇਡ ਮੈਦਾਨਾਂ, ਜਨਤਕ ਆਵਾਜਾਈ ਦੇ ਸਾਧਨਾ ਜਾਂ ਸੜਕਾਂ 'ਤੇ ਚਲਦੇ ਹੋਏ ਚਿਹਰੇ ਨੂੰ ਢੱਕਣ ਤੇ ਪਾਬੰਦੀ ਲਗਾ ਜਾਏਗੀ। ਹਾਲਾਂਕਿ ਸਵਿਟਜ਼ਰਲੈਂਡ ਦੀ ਸੰਸਦ ਅਤੇ ਦੇਸ਼ ਦੀ ਸੰਘੀ ਸਰਕਾਰ ਦਾ ਗਠਨ ਕਰਨ ਵਾਲੀ 7 ਮੈਂਬਰੀ ਕਾਰਜਕਾਰੀ ਕੌਂਸਲ ਨੇ ਇਸ ਜਨਮਤ ਸੰਗਠਨ ਦੇ ਪ੍ਰਸਤਾਵ ਦਾ ਵਿਰੋਧ ਕੀਤਾ। ਹਾਲਾਂਕਿ, ਧਾਰਮਿਕ ਥਾਵਾਂ ਵਿਚ ਜਾਣ ਵੇਲੇ ਅਤੇ ਕੋਵਿਡ -19 ਤੋਂ ਬਚਣ ਲਈ ਚਿਹਰੇ ਨੂੰ ਢੱਕਣ ਮਾਸਕ ਪਹਿਨਣ ਦੀ ਮਨਜੂਰੀ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2011 ਵਿਚ ਫਰਾਂਸ ਨੇ ਅਜਿਹੇ ਕੱਪੜੇ ਪਾਉਣ 'ਤੇ ਪਾਬੰਦੀ ਲਗਾਈ ਸੀ ਜੋ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਲੈਂਦੇ ਸੀ।ਡੈਨਮਾਰਕ, ਆਸਟਰੀਆ, ਨੀਦਰਲੈਂਡਜ਼ ਅਤੇ ਬੁਲਗਾਰੀਆ ਵਿਚ ਜਨਤਕ ਥਾਵਾਂ 'ਤੇ ਬੁਰਕੇ ਪਾਉਣ' ਤੇ ਪਾਬੰਦੀ ਹੈ।