ਪਟੜੀ ‘ਤੇ ਸੈਲਫੀ ਲੈਣੀ ਕੁੜੀ- ਮੁੰਡੇ ਨੂੰ ਪਈ ਮਹਿੰਗੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਫਰਿਹਾਬਾਦ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰੇਲਵੇ ਟਰੈਕ 'ਤੇ ਕੁੜੀ- ਮੁੰਡੇ ਨੂੰ ਸੈਲਫੀ ਲੈਣੀ ਮਹਿੰਗੀ ਪੈ ਗਈ। ਦੱਸਿਆ ਜਾ ਰਿਹਾ ਟਰੇਨ ਦੀ ਲਪੇਟ 'ਚ ਆਉਣ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵੇ ਟੋਹਾਣਾ ਵਿਖੇ ਆਈਲੈਟਸ ਸੈਂਟਰ 'ਚ ਪੜ੍ਹਦੇ ਸਨ । ਫਿਲਹਾਲ ਪੁਲਿਸ ਨੇ ਲਾਸ਼ਾ ਨੂੰ ਕਬਜ਼ੇ ਲੈ ਲਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਫਰਿਹਬਾਦ ਦੇ ਟੋਹਾਣਾ 'ਚ ਬਲਿਆਲ ਹੈੰਡ 'ਤੇ ਵਾਪਰੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਨੌਜਵਾਨ ਪਿੰਡ ਲਾਲੋਦਾ ਤੇ ਕੁੜੀ ਪਿੰਡ ਖਨੋਰਾ ਦੀ ਰਹਿਣ ਵਾਲੀ ਹੈ। ਦੋਵੇ ਹੀ ਆਈਲੈਟਸ ਦੇ ਪੇਪਰ ਦੀ ਤਿਆਰੀ ਕਰ ਰਹੇ ਸਨ । ਜਾਂਚ 'ਚ ਪਤਾ ਲਗਾ ਕਿ ਉਹ ਸੈਲਫੀ ਲੈ ਰਹੇ ਸਨ ਤੇ ਅਚਾਨਕ ਟਰੇਨ ਦੀ ਲਪੇਟ 'ਚ ਆ ਗਏ। ਦੋਵਾਂ ਦੀਆਂ ਲਾਸ਼ ਟਰੈਕ ਦੇ ਕੋਲ ਪਈਆਂ ਮਿਲੀਆਂ ਹਨ।