ਇਸਲਾਮਾਬਾਦ ’ਚ ਰਹਿੰਦੇ ਹਨ ਤਾਲਿਬਾਨੀਆਂ ਦੇ ਪਰਿਵਾਰ : ਸ਼ੇਖ ਰਸ਼ੀਦ

by vikramsehajpal

ਲਾਹੌਰ (ਦੇਵ ਇੰਦਰਜੀਤ) : ਸ਼ੇਖ ਰਸ਼ੀਦ ਨੇ ਜਿਨ੍ਹਾਂ ਇਲਾਕਿਆਂ ਦਾ ਜ਼ਿਕਰ ਕੀਤਾ ਉਨ੍ਹਾਂ ਨੂੰ ਇਸਲਾਮਾਬਾਦ ਦੇ ਮਸ਼ਹੂਰ ਉਪ-ਨਗਰ ਇਲਾਕੇ ਕਿਹਾ ਜਾਂਦਾ ਹੈ। ਰਾਸ਼ਿਦ ਨੇ ਉਰਦੂ ਭਾਸ਼ਾ ਦੇ ਚੈਨਲ ਨੂੰ ਕਿਹਾ, ‘ਕਦੇ-ਕਦੇ ਉਨ੍ਹਾਂ ਦੇ (ਲੜਾਕਿਆਂ) ਦੀਆਂ ਲਾਸ਼ਾਂ ਹਸਪਤਾਲ ਲਿਜਾਈਆਂ ਜਾਂਦੀਆਂ ਹਨ ਤਾਂ ਕਦੇ-ਕਦੇ ਉਹ ਇਲਾਜ਼ ਲਈ ਇੱਥੇ ਆਉਂਦੇ ਹਨ।’ ਪਾਕਿਸਤਾਨ ’ਤੇ ਅਕਸਰ ਅਫਗਾਨ ਤਾਲਿਬਾਨ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ, ਜੋ ਪਿਛਲੇ 2 ਦਹਾਕਿਆਂ ਤੋਂ ਅਫਗਾਨਿਸਤਾਨ ਸਰਕਾਰ ਨਾਲ ਲੜ ਰਹੇ ਹਨ। ਪਾਕਿਸਤਾਨ ਦੇ ਕਿਸੇ ਵੱਡੇ ਮੰਤਰੀ ਅਤੇ ਪ੍ਰਮੁੱਖ ਰਾਜਨੇਤਾ ਵੱਲੋਂ ਇਸ ਨੂੰ ਸਵੀਕਾਰ ਕੀਤਾ ਜਾਣਾ ਦੁਰਲੱਭ ਹੈ।

ਪਾਕਿਸਤਾਲ ਦੇ ਮੰਤਰੀ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਅਫਗਾਨ ਤਾਲਿਬਾਨ ਅੱਤਵਾਦੀਆਂ ਦੇ ਪਰਿਵਾਰ ਰਾਜਧਾਨੀ ਇਸਲਾਮਾਬਾਦ ਦੇ ਮਸ਼ਹੂਰ ਇਲਾਕਿਆਂ ਸਮੇਤ ਵੱਖ-ਵੱਖ ਖੇਤਰਾਂ ਵਿਚ ਰਹਿੰਦੇ ਹਨ ਅਤੇ ਕਦੇ-ਕਦੇ ਸਥਾਨਕ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ਼ ਵੀ ਕੀਤਾ ਜਾਂਦਾ ਹੈ। ਪਾਕਿਸਤਾਨ ਅਫਗਾਨਿਸਤਾਨ ਦੇ ਨੇਤਾਵਾਂ ਦੇ ਇਨ੍ਹਾਂ ਦੋਸ਼ਾਂ ਨੂੰ ਨਿਰੰਤਰ ਖਾਰਜ ਕਰਦਾ ਰਿਹਾ ਹੈ ਕਿ ਤਾਲਿਬਾਨ, ਅਫਗਾਨਿਸਤਾਨ ਵਿਚ ਵਿਦਰੋਹੀ ਗਤੀਵਿਧੀਆਂ ਕਰਨ ਦੇ ਨਿਰਦੇਸ਼ ਦੇਣ ਅਤੇ ਅੱਗੇ ਵਧਾਉਣ ਲਈ ਪਾਕਿਸਤਾਨੀ ਧਰਤੀ ਦੀ ਵਰਤੋਂ ਕਰਦਾ ਹੈ।

ਪਾਕਿਸਤਾਨ ਦੇ ਨਿੱਜੀ ਟੀਵੀ ਚੈਨਲ ਜਿਓ ਨਿਊਜ ’ਤੇ ਐਤਵਾਰ ਨੂੰ ਪ੍ਰਸਾਰਿਤ ਇੰਟਰਵਿਊ ਵਿਚ ਗ੍ਰਹਿ ਮੰਤਰੀ ਸੇਖ਼ ਰਾਸ਼ਿਦ ਨੇ ਕਿਹਾ, ‘ਤਾਲਿਬਾਨੀਆਂ ਦੇ ਪਰਿਵਾਰ ਇੱਥੇ ਪਾਕਿਸਤਾਨ ਦੇ ਰਵਾਤ, ਲੋਹੀ ਭੇਰ, ਬਹਾਰਾ ਕਹੂ ਅਤੇ ਤਰਨੋਲ ਵਰਗੇ ਇਲਾਕਿਆਂ ਵਿਚ ਰਹਿੰਦੇ ਹਨ।’