ਜੀਐੱਨਮੋਟਰਸ ਫੈਕਟਰੀ ‘ਚ ਟੈਂਕੀ ਧਮਾਕਾ, ਦੋ ਮੁਲਾਜ਼ਮ ਗੰਭੀਰ

by jaskamal

ਨਿਊਜ਼ ਡੈਸਕ : ਕਸਬਾ ਹੰਡਿਆਇਆ ਵਿਖੇ ਮਾਰੂਤੀ ਸੁਜ਼ੂਕੀ ਦੇ ਸ਼ੋਅ ਰੂਮ ਸਾਹਮਣੇ ਬਰਨਾਲਾ ਮਾਨਸਾ ਸਥਿਤ ਜੀਐੱਨ ਮੋਟਰਸ 'ਚ ਦੋ ਮੁਲਾਜ਼ਮ ਹਰਦੀਪ ਸਿੰਘ ਅਤੇ ਗੁਲਜਾਰ ਟਰੱਕ ਟੈਂਕੀ ਨੂੰ ਗੈਸ ਕਟਰ ਨਾਲ ਕੱਟ ਰਹੇ ਸਨ ਕਿ ਇਸੇ ਦੌਰਾਨ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੌਰਾਨ ਦੋਵੇਂ ਮੁਲਾਜ਼ਮ ਝੁਲਸ ਕੇ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖਮੀ ਹੋਏ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ l

ਇਥੋਂ ਉਹਨਾਂ ਨੂੰ ਗੰਭੀਰ ਹਾਲਤ ਦੇਖਦਿਆਂ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ l ਇਸ ਸਬੰਧੀ ਫੈਕਟਰੀ ਮਾਲਕਾਂ ਨਾਲ ਗੱਲਬਾਤ ਕਰਨੀ ਚਾਹੀ ਸੰਪਰਕ ਨਹੀਂ ਹੋ ਸਕਿਆ।