ਤਰੁਣ ਚੁੱਘ ਦਾ ‘ਆਪ’ ਸਰਕਾਰ ਨੂੰ ਲੈ ਕੇ ਵੱਡਾ ਹਮਲਾ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਦੇਸ਼ ਵਿਰੋਧੀ ਸੰਗਠਨਾਂ ਪ੍ਰਤੀ ਅਪਣਾਈ ਢਿੱਲ-ਮੱਠ ਨੇ ਸੂਬੇ ’ਚ ਇਕ ਵਾਰ ਫਿਰ ਅੱਤਵਾਦ ਨੂੰ ਜਨਮ ਦਿੱਤਾ ਹੈ। ਭਗਵੰਤ ਮਾਨ, ਜਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਦੂਰ-ਦੁਰਾਡੇ ਦੇ ਰਾਜਾਂ 'ਚ ਚੋਣ ਪ੍ਰਚਾਰ ਕੀਤਾ, ਪੰਜਾਬ ਨੂੰ ਅਰਾਜਕਤਾਵਾਦੀ ਤਾਕਤਾਂ ਦੇ ਹੱਥਾਂ 'ਚ ਉਨ੍ਹਾਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ’ਤੇ ਟਵੀਟ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਸੂਬੇ ’ਤੇ ਉਨ੍ਹਾਂ ਦਾ ਸਿੱਧਾ ਕੰਟਰੋਲ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਪੰਜਾਬ ’ਚ ਸ਼ਾਂਤੀ ਲਈ ਕੇਜਰੀਵਾਲ ਨੂੰ ਪੰਜਾਬ ਤੋਂ ਦੂਰ ਰੱਖਣਾ ਸਿੱਖਣ। ਪੰਜਾਬ ਪੁਲਿਸ ਹਮੇਸ਼ਾ ਅੱਤਵਾਦੀ ਅਨਸਰਾਂ ਖ਼ਿਲਾਫ਼ ਬਹਾਦਰੀ ਨਾਲ ਖੜ੍ਹੀ ਹੋਈ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਪੂਰੀ ਫੋਰਸ ‘ਆਪ’ ਦੀਆਂ ਸਾਜ਼ਿਸ਼ਾਂ ਖ਼ਿਲਾਫ਼ ਚੌਕਸ ਹੋ ਜਾਵੇ।