ਤਾਉਮਰ ਸੰਘਰਸ਼ ਕਰਨਾ ਪਿਆ ਤਾਂ ਕਰਾਂਗੇ : ਰਾਕੇਸ਼ ਟਿਕੈਤ

by vikramsehajpal

ਗਾਜ਼ੀਪੁਰ (ਦੇਵ ਇੰਦਰਜੀਤ) : ਪਾਣੀਪਤ ਜੰਗ ਦਾ ਮੈਦਾਨ ਹੈ। ਇਥੇ ਕਈ ਲੜਾਈਆਂ ਲੜੀਆਂ ਜਾ ਚੁੱਕੀਆਂ ਹਨ ਅਤੇ ਖੇਤੀ ਕਾਨੂੰਨ ਵਾਪਸ ਕਰਨ ਦੀ ਚੌਥੀ ਲੜਾਈ ਵੀ ਇਸੇ ਧਰਤੀ ’ਤੇ ਸ਼ੁਰੂਆਤ ਹੋਵੇਗੀ। ਸਰਕਾਰ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਪਰ ਸਾਨੂੰ ਧੋਖਾ ਦਿੱਤਾ ਜਾ ਰਿਹਾ ਹੈ। ਇਹ ਦੋਸ਼ ਇਥੇ ਮਹਾਪੰਚਾਇਤ ਦੌਰਾਨ ਭਾ. ਕਿ. ਯੂ. ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ’ਤੇ ਲਗਾਏ।

ਟਿਕੈਤ ਨੇ ਕਿਹਾਕਿ ਕਦੀ ਅੰਦੋਲਨ ਨੂੰ ਪੰਜਾਬ ਦਾ ਅੰਦੋਲਨ ਦੱਸਦੇ ਹਨ, ਕਦੀ ਸਿੱਖਾਂ ਦਾ। ਬਿਹਾਰ ਅਤੇ ਗੁਜਰਾਤ ’ਚ ਮੰਡੀਆਂ ਬੰਦ ਹੋ ਗਈਆਂ ਹਨ ਅਤੇ ਉਥੇ ਫਸਲਾਂ ਨੂੰ ਲੱਗੇ-ਫੱਗੇ ਮੁੱਲ ’ਤੇ ਖਰੀਦਿਆ ਜਾ ਰਿਹਾ ਹੈ। ਹੁਣ ਸਰਕਾਰ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ ਕਿ ਖੁੱਲ੍ਹਾ ਤੇਲ ਕੋਈ ਦੁਕਾਨਦਾਰ ਨਹੀਂ ਵੇਚੇਗਾ।

ਥੋੜੇ ਦਿਨਾਂ ’ਚ ਦੁੱਧ ’ਤੇ ਪਾਬੰਦੀ ਲੱਗ ਜਾਵੇਗ ਅਤੇ ਖੁੱਲ੍ਹਾ ਦੁੱਧ ਵੀ ਏਜੰਸੀਆਂ ਰਾਹੀਂ ਪੈਕਿੰਗ ’ਚ ਮਿਲੇਗਾ। ਕੋਰਟ ਨੇ ਕਿਹਾ ਕਿ ਰਸਤੇ ਖੋਲ੍ਹ ਦਿਓ, ਰਸਤੇ ਤਾਂ ਖੁੱਲ੍ਹੇ ਹੋਏ ਹਨ। ਕਿਸਾਨਾਂ ਦੇ ਟ੍ਰੈਕਟਰ ਦੇ ਚਾਲਾਨ ਤੱਕ ਕੀਤੇ ਜਾ ਰਹੇ ਸਨ। ਉੱਤਰ ਪ੍ਰਦੇਸ਼ ਦੀਆਂ ਮਿੱਲਾਂ ’ਚ ਇਥੋਂ ਦੇ ਕਿਸਾਨਾਂ ਦੀ 40 ਕਰੋੜ ਰੁਪਏ ਦੀ ਗੰਨੇ ਦੀ ਪੇਮੈਂਟ ਬਕਾਇਆ ਹੈ।

ਜੋ ਭਾਜਪਾ ਸਰਕਾਰ ਦਿਵਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ। ਟਿਕੈਤ ਨੇ ਕਿਹਾ ਕਿ ਜੇ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ 10 ਸਾਲ ਵੀ ਸੰਘਰਸ਼ ਕਰਨਾ ਪਿਆ ਤਾਂ ਕਰਾਂਗੇ। ਦਿੱਲੀ ਦੇ ਚਾਰੇ ਪਾਸੇ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਿਸਾਨ ਮਹਾਪੰਚਾਇਤ ਦੌਰਾਨ ਕਿਹਾ ਕਿ ਕਿਸਾਨ ਅੰਦੋਲਨ ਦੇ 10 ਮਹੀਨਿਆਂ ’ਚ ਸਰਕਾਰ ਨੇ 40 ਹਜ਼ਾਰ ਮੁਕੱਦਮੇ ਦਰਜ ਕਰ ਲਏ ਹਨ। ਸਰਕਾਰ ਸਾਨੂੰ ਕਮਜ਼ੋਰ ਸਮਝਣ ਦਾ ਵਹਿਮ ਆਪਣੇ ਮਨ ’ਚੋਂ ਕੱਢ ਦੇਵੇ। ਭਾਜਪਾ ਤੇ ਜਜਪਾ ਦੇ ਕਿਸੇ ਨੇਤਾ ’ਚ ਹਿੰਮਤ ਨਹੀਂ ਕਿ ਉਹ ਕਿਸੇ ਪਿੰਡ ’ਚ ਜਾਣ।

ਚਢੂਨੀ ਨੇ ਕਿਹਾ ਕਿ ਸਾਡੇ 700 ਕਿਸਾਨ ਇਸ ਅੰਦੋਲਨ ’ਚ ਜਾਨ ਗੁਆ ਚੁੱਕੇ ਹਨ, ਫਿਰ ਵੀ ਸ਼ਾਂਤੀ ਨਾਲ ਬੈਠੇ ਹੋਏ ਹਾਂ ਅਤੇ ਡਾਂਗਾ ਖਾ ਰਹੇ ਹਨ। ਕਿਸਾਨਾਂ ਨੂੰ ਗੁੱਸਾ ਆ ਗਿਆ ਤਾਂ ਪ੍ਰਧਾਨ ਮੰਤਰੀ ਦੀ ਕੋਠੀ ਦੇ ਅੱਗੇ ਟੈਂਟ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਕਿੰਨੇ ਹੀ ਮੁਕੱਦਮੇ ਦਰਜ ਹੋ ਜਾਣ, ਕੋਈ ਕਿਸਾਨ ਕੋਰਟ ਜਾਂ ਥਾਣੇ ਨਹੀਂ ਜਾਏਗਾ ਸਗੋਂ ਜੋ ਪੁਲਸ ਕਰਮਚਾਰੀ ਗ੍ਰਿਫਤਾਰ ਕਰਨ ਆਏ, ਉਸ ਨੂੰ ਉਥੇ ਹੀਬਿਠਾ ਲਓ। ਭਾਜਪਾ ਵੋਟ ਲੈ ਕੇ ਡਾਂਗਾ ਮਾਰ ਰਹੀ ਹੈ।

ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਾ ਕੇ ਸਰਕਾਰ ਫਸਲਾਂ ਦੇ ਰੇਟ ਵਧਾਉਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਚਲਾਉਣਾ ਹੈ, ਜਦ ਤੱਕ ਜਿੱਤ ਨਾ ਜਾਈਏ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਵੱਖ-ਵੱਖ ਜ਼ਿਲਿਆਂ ਤੋਂ ਕਿਸਾਨਾਂ ਨੇ ਹਿੱਸਾ ਲਿਆ। ਮਹਾਪੰਚਾਇਤ ਦੇ ਨਾਲ ਹੀ ਖਾਣ-ਪੀਣ ਦਾ ਸਹੀ ਪ੍ਰਬੰਧ ਸੀ।