ਵੇਸ੍ਟ ਵੈਨਕੂਵਰ ‘ਚ ਜਿਨਸੀ ਸੋਸ਼ਣ ਦੇ ਮਾਮਲੇ ‘ਚ ਮਹਿਲਾ ਨੇ ਲਗਾਏ ਡਰਾਈਵਰ ਤੇ ਇਲਜ਼ਾਮ

by mediateam

9 ਮਾਰਚ, ਸਿਮਰਨ ਕੌਰ (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਵੇਸ੍ਟ ਵੈਨਕੂਵਰ 'ਚ ਜਨਵਰੀ 2019 'ਚ ਇਕ ਮਹਿਲਾ ਨੇ ਡਰਾਈਵਰ ਉੱਤੇ ਜਿਨਸੀ ਸੋਸ਼ਣ ਦੇ ਦੋਸ਼ ਲਹਾਏ ਸਨ | ਦਸ ਦਈਏ ਕਿ ਦੋਸ਼ੀ ਦਾ ਨਾਮ 60 ਸਾਲਾਂ ਦੀਪਕ ਸ਼ਰਮਾ ਹੈ ਜਿਸਦੀ 6 ਮਾਰਚ ਨੂੰ ਕੋਰਟ 'ਚ ਪੇਸ਼ੀ ਕਰਵਾਈ ਗਈ ਅਤੇ ਉਸਦੀ ਟੈਕਸੀ ਨੂੰ ਸਰਰੈਂਡਰ ਕਰ ਦਿੱਤਾ ਗਿਆ | ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਵਾਲੇ ਦਿਨ ਉਹ ਲਾਇੰਸ ਗਾਤੇ ਬ੍ਰਿਜ 'ਤੇ ਆਪਣੀ ਸਹੇਲੀਆਂ ਦੀ ਉਡੀਕ ਕਰ ਰਹੀ ਸੀ ਤਾਂ ਉਸ ਸਮੇ ਕਾਰ ਦੇ ਡਰਾਈਵਰ ਨੇ ਉਸਦਾ ਹੱਥ ਫੱਡ ਲਿਆ ਅਤੇ ਉਸ ਨਾਲ ਛੇੜਛਾੜ ਕੀਤੀ |

ਜਾਣਕਾਰੀ ਮਿਲੀ ਹੈ ਕਿ ਜਾਂਚ ਦੌਰਾਨ ਪੁਲਿਸ ਨੂੰ ਡਰਾਈਵਰ ਦੀ ਗੱਡੀ 'ਤੇ ਮਹਿਲਾ ਦੇ ਹੇਠ ਦੇ ਨਿਸ਼ਾਨ ਮਿਲੇ ਹਨ ਜੱਦ ਉਸਨੇ ਆਪਣੇ ਆਪ ਨੂੰ ਬਚਨ ਦੀ ਕੋਸ਼ਿਸ਼ ਕੀਤੀ ਸੀ | ਹਾਦਸੇ ਤੋਂ ਬਾਅਦ ਪੀੜਤਾ ਨੇ ਸੁਰਕ੍ਸ਼ਿਤ ਘਰ ਪਹੁੰਚਣ ਤੋਂ ਬਾਅਦ ਪੁਲਿਸ ਕੋਲ ਜਾਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ | ਤੁਹਾਨੂੰ ਦਸ ਦਈਏ ਕਿ ਦੋਸ਼ੀ ਦੀਪਕ ਸ਼ਰਮਾ ਨੂੰ 20 ਮਾਰਚ ਨੂੰ ਫਿਰ ਤੋਂ ਕੋਰਟ 'ਚ ਪੇਸ਼ ਕੀਤਾ ਜਾਵੇਗਾ | 

More News

NRI Post
..
NRI Post
..
NRI Post
..