ਬਾਅਦ ‘ਚ ਚੀਨ ਭੇਜਿਆ ਜਾਵੇਗਾ ਜਾਂਚ ਦੇ ਲਈ ਦਲ : WHO

by

ਲੰਡਨ (ਐਨ.ਆਰ.ਆਈ. ਮੀਡਿਆ) : WHO ਦੀ ਟੀਮ ਇਸ ਮਹੀਨੇ ਜਾਂਚ ਲਈ ਚੀਨ ਨਹੀਂ ਜਾਵੇਗੀ। ਇਹ ਟੀਮ ਚੀਨ ਜਾ ਕੇ ਇਹ ਜਾਨਣਾ ਚਾਹੁੰਦੀ ਸੀ ਕਿ ਕੋਵਿਡ-19 ਵਾਇਰਸ ਜਾਨਵਰਾਂ ਤੋਂ ਮਨੁੱਖਾਂ 'ਚ ਕਿੰਝ ਫੈਲਿਆ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਅਜੇ ਚੀਨ ਵਿੱਚ ਜਾਂਚ ਦੇ ਲਈ ਵੱਡੀ ਟੀਮ ਭੇਜਣਾ ਗੈਰ-ਵਾਜਿਬ ਹੋਵੇਗਾ। ਪਿਛਲੇ ਹਫ਼ਤੇ ਹੀ ਵਿਸ਼ਵ ਸੰਗਠਨ ਦੇ ਦੋ ਅਧਿਕਾਰੀ ਕੋਵਿਡ-19 ਦੀ ਸ਼ੁਰੂਆਤ ਬਾਰੇ ਜਾਂਚ ਕਰ ਰਹੀ ਟੀਮ ਦੇ ਮੈਂਬਰ ਵਜੋਂ ਬੀਜਿੰਗ ਗਏ ਸਨ। 

ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਦਾ ਇਹ ਵਾਇਰਸ ਮਨੁੱਖਾਂ ਵਿੱਚ ਜਾਨਵਰਾਂ ਰਾਹੀਂ ਆਇਆ ਹੈ। ਭਵਿੱਖ 'ਚ ਅਜਿਹੀ ਮਹਾਂਮਾਰੀ ਤੋਂ ਬਚਣ ਲਈ ਇਹ ਜਾਂਚ ਕੀਤੀ ਜਾ ਰਹੀ ਹੈ।ਰਿਆਨ ਨੇ ਆਖਿਆ ਕਿ ਉਹ ਇੱਕ ਵੱਡਾ ਜਾਂਚ ਦਲ ਚੀਨ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ, ਜਲਦ ਹੀ ਅਜਿਹਾ ਕੀਤੇ ਜਾਣ ਦੀ ਉਮੀਦ ਹੈ ਪਰ ਇਹ ਦਲ ਬਾਅਦ ਵਿੱਚ ਭੇਜਿਆ ਜਾਵੇਗਾ। 

ਜਾਂਚ ਟੀਮ ਨਾਲ ਚੀਨ ਗਏ ਵਿਸ਼ਵ ਸੰਗਠਨ ਦੇ ਦੋ ਅਧਿਕਾਰੀ ਇੱਕ ਹੋਟਲ ਵਿੱਚ ਕੁਆਰੰਟਾਈਨ ਹਨ।ਦੱਸਣਯੋਗ ਹੈ ਕਿ ਮਈ ਵਿੱਚ, 120 ਤੋਂ ਵੱਧ ਦੇਸ਼ਾਂ ਨੇ ਵਿਸ਼ਵ ਸਿਹਤ ਮਹਾਂਸਭਾ ਵਿੱਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਣ ਬਾਰੇ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ ਸੀ। ਚੀਨ ਨੇ ਜ਼ੋਰ ਦੇ ਕੇ ਕਿਹਾ ਕਿ ਡਬਲਯੂਐਚਓ ਜਾਂਚ ਦੀ ਅਗਵਾਈ ਕਰੇ ਅਤੇ ਮਹਾਂਮਾਰੀ ਦੇ ਕਾਬੂ ਹੇਠ ਆਉਣ ਤੱਕ ਇੰਤਜ਼ਾਰ ਕਰੋ।

More News

NRI Post
..
NRI Post
..
NRI Post
..