ਮੁੱਖ ਮੰਤਰੀ ਭਗਵੰਤ ਮਾਨ ਦੇ ਜਹਾਜ਼ ‘ਚ ਆਈ ਤਕਨੀਕੀ ਖਰਾਬੀ, ਪ੍ਰੋਗਰਾਮ ਮੁਲਤਵੀ

by jaskamal

ਨਿਊਜ਼ ਡੈਸਕ : ਦਿੱਲੀ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਹਾਜ਼ ਉੱਡ ਨਹੀਂ ਸਕਿਆ। ਜਹਾਜ਼ 'ਚ ਆਈ ਕਿਸੇ ਤਕਨੀਕੀ ਖਰਾਬੀ ਕਾਰਨ ਪੰਜਾਬ ਆਉਣ ਦਾ ਪ੍ਰੋਗਰਾਮ ਮੁਅੱਤਲ ਹੋ ਗਿਆ ਹੈ। ਦਿੱਲੀ ਹਵਾਈ ਅੱਡੇ ਤੋਂ ਵਾਪਸ ਆਪਣੇ ਸਰਕਾਰੀ ਨਿਵਾਸ ਕਪੂਰਥਲਾ ਹਾਊਸ ਲਈ ਰਵਾਨਾ ਹੋਣ ਸਮੇਂ ਜਹਾਜ਼ ਵਿੱਚ ਕੋਈ ਦਿੱਕਤ ਆ ਗਈ।

ਇਸ ਕਾਰਨ ਤਕਨੀਕੀ ਮਾਹਰ ਆ ਗਏ ਤੇ ਤਕਨੀਕੀ ਖ਼ਰਾਬ ਲੱਭਣ ਦੀ ਚਾਰਾਜੋਈ ਵਿੱਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੌਰੇ ਉਤੇ ਗਏ ਸਨ। ਅੱਜ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਪੰਜਾਬ ਵਾਪਸ ਆਉਣ ਦਾ ਪ੍ਰੋਗਰਾਮ ਸੀ। ਜੋ ਕਿ ਅਜੇ ਮੁਅੱਤਲ ਹੋ ਚੁੱਕਾ ਹੈ।

More News

NRI Post
..
NRI Post
..
NRI Post
..