ਖਾਣਾ ਖਾਣ ਤੋਂ ਬਾਅਦ ਬਿੱਲ ਦਿੰਦੇ ਸਮੇਂ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ 'ਚ ਨਬੀਪੁਰ ਬਾਈਪਾਸ ’ਤੇ ਸਥਿਤ ਹੋਟਲ ਵਿੱਚ ਖਾਣਾ ਖਾਣ ਤੋਂ ਬਾਅਦ ਬਿਲ ਦਿੰਦੇ ਸਮੇਂ ਹੋਟਲ ਦੇ ਬਾਹਰ ਤਿੰਨ ਹਵਾਈ ਫਾਇਰ ਕਰਨ ਸਬੰਧੀ 7 ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ। ਐੱਸ.ਐੱਚ.ਓ. ਸਦਰ ਗੁਰਦਾਸਪੁਰ ਨੇ ਦੱਸਿਆ ਕਿ ਪੁਲਿਸ ਨੂੰ ਵੈਸਟਰਨ ਹੋਟਲ ਨਬੀਪੁਰ ਬਾਈਪਾਸ ਦੇ ਮੈਨੇਜਰ ਮਲਕੀਤ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਇਕਬਾਲ ਸਿੰਘ ਪੁੱਤਰ ਸੁਖਚੈਨ ਸਿੰਘ, ਸੁੱਖ, ਪਰਮਜੀਤ ਸਿੰਘ, ਨਿਰਮਲ ਸਿੰਘ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਫੋਰਡ ਇੰਡੋਵਰ ਉੱਤੇ ਹੋਟਲ ਵਿੱਚ ਪੁੱਜੇ।

ਹੋਟਲ ਵਿੱਚ ਖਾਣਾ ਆਦਿ ਖਾਣ ਉਪਰੰਤ ਜਦੋਂ ਬਿੱਲ ਦੇਣ ਦਾ ਸਮਾਂ ਆਇਆ ਤਾਂ ਪਰਮਜੀਤ ਸਿੰਘ ਨੇ ਹੋਟਲ ਦੇ ਗੇਟ ਦੇ ਬਾਹਰ ਆਪਣੀ ਰਿਵਾਲਵਰ ਨਾਲ ਹਵਾ ਵਿੱਚ ਫਾਇਰ ਕੀਤਾ। ਇਸ ਤੋਂ ਬਾਅਦ ਸੁੱਖ ਨੇ ਵੀ ਆਪਣੀ ਰਿਵਾਲਵਰ ਨਾਲ ਹਵਾ ਵਿੱਚ ਦੋ ਫਾਇਰ ਕਰ ਦਿੱਤੇ, ਜਿਸਦੇ ਨਾਲ ਅਸੀਂ ਸਾਰੇ ਡਰ ਗਏ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।