ਧੂੜ ਭਰੀ ਹਨ੍ਹੇਰੀ ਵਿਚਕਾਰ ਤਾਪਮਾਨ ਦਾ ਪਾਰਾ ਡਿੱਗਿਆ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੌਸਮ ਦੇ ਕਰਵਟ ਲੈਂਦੇ ਹੀ ਪੰਜਾਬ, ਲੁਧਿਆਣਾ 'ਚ ਆਸਮਾਨ ’ਤੇ ਹਲਕੇ ਬੱਦਲ ਛਾਏ ਰਹੇ। ਧੂੜ ਭਰੀ ਹਨ੍ਹੇਰੀ ਦੇ ਵਿਚਕਾਰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਿਸ ਨਾਲ ਲੋਕਾਂ ਨੂੰ ਗਰਮੀ ਦੇ ਕਹਿਰ ਤੋਂ ਕੁੱਝ ਰਾਹਤ ਮਿਲੀ। ਮੌਸਮ ’ਚ ਕੁੱਝ ਤਬਦੀਲੀ ਦੇ ਬਾਵਜੂਦ ਪਹਿਲੇ ਦਿਨਾਂ ਦੀ ਤਰ੍ਹਾਂ ਹੀ ਘਰ 'ਤੇ ਦਫ਼ਤਰ ਤੋਂ ਬਿਨਾਂ ਕਿਸੇ ਜ਼ਰੂਰੀ ਕੰਮ 'ਤੇ ਨਿਕਲਣ ਤੋਂ ਪਰਹੇਜ਼ ਹੀ ਕਰਦੇ ਰਹੇ।

ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 28 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਧੂੜ ਭਰੀ ਹਨ੍ਹੇਰੀ ਦੇ ਨਾਲ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।