ਤੜਕਾ ਲਗਾਉਣਾ ਹੋਇਆ ਮਹਿੰਗਾ : ਟਮਾਟਰ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ‘ਚ ਵਾਧਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਮਾਟਰ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਹੋਏ ਵਾਧੇ ਕਾਰਨ ਆਮ ਜਨਤਾ ਦੇ ਬਜਟ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਦੱਸ ਦਈਏ ਕਿ ਪਿਛਲੇ 4 ਦਿਨਾਂ ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 15 ਰੁਪਏ ਪ੍ਰੀਤ ਕਿਲੋ ਵਿਕਣ ਵਾਲਾ ਪਿਆਜ਼ ਹੁਣ 30 ਰੁਪਏ ਵਿੱਚ ਮਿਲ ਰਿਹਾ। ਜੇਕਰ ਪਿਆਜ਼ ਦੇ ਹੋਲਸੇਲ ਰੇਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਵਿੱਚ 25 ਫੀਸਦੀ ਵਾਧਾ ਹੋਇਆ ਹੈ । ਦੱਸਿਆ ਜਾ ਰਿਹਾ ਪਿਆਜ਼ ਦੀ ਸਭ ਤੋਂ ਵੱਡੀ ਮੰਡੀ ਲਾਸਲਗਾਵ 'ਚ ਇਸ ਦਾ ਰੇਟ 1300 ਰੁਪਏ ਪ੍ਰਤੀ ਕੁਇੰਟਲ ਪਹੁੰਚ ਗਿਆ। ਦੁਕਾਨਦਾਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਪਿਆਜ਼ 'ਚ ਹੋਰ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਊਥੇ ਹੀ ਲੋਕਾਂ ਨੇ ਪ੍ਰੇਸ਼ਾਨ ਹੁੰਦੇ ਕਿਹਾ ਕਿ ਜੇਕਰ ਪਿਆਜ਼ ,ਟਮਾਟਰ ਤੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ 'ਚ ਇਸ ਤਰ੍ਹਾਂ ਹੀ ਵਾਧਾ ਹੁੰਦਾ ਰਿਹਾ ਤਾਂ ਆਮ ਜਨਤਾ ਕੀ ਕਰੇਗੀ ।