ਕੋਰੋਨਾ ਪੋਜ਼ੀਟਿਵ ਹੋਣ ਤੋਂ ਬਾਅਦ ਹੁਣ ਸਚਿਨ ਹਸਪਤਾਲ ‘ਚ ਦਾਖਿਲ

by vikramsehajpal

ਮੁੰਬਈ,(ਦੇਵ ਇੰਦਰਜੀਤ) :ਤੇਂਦੁਲਕਰ ਨੂੰ 27 ਮਾਰਚ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਇਸ ਦੇ ਬਾਅਦ ਉਹ ਘਰ ਵਿਚ ਇਕਾਂਤਵਾਸ ਵਿਚ ਸਨ। ਸਾਬਕਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ। ਸਚਿਨ ਨੇ ਟਵੀਟ ਕਰਦੇ ਹੋਏ ਲਿਖਿਆ, ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਲਈ ਧੰਨਵਾਦ। ਡਾਕਟਰਾਂ ਦੀ ਸਲਾਹ ਤਹਿਤ ਮੈਂ ਹਸਪਤਾਲ ਵਿਚ ਦਾਖ਼ਲ ਹੋ ਗਿਆ ਹਾਂ। ਮੈਨੂੰ ਉਮੀਦ ਹੈ ਕਿ ਕੁੱਝ ਦਿਨਾਂ ਵਿਚ ਮੈਂ ਘਰ ਪਰਤ ਆਵਾਂਗਾ। ਸਾਰੇ ਆਪਣਾ ਧਿਆਨ ਰੱਖੋ ਅਤੇ ਸੁਰੱਖਿਅਤ ਰਹੋ।

More News

NRI Post
..
NRI Post
..
NRI Post
..