ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਈਰਾਨ ਵੱਲੋਂ ਅਮਰੀਕੀ ਫੌਜ ਨਿਗਰਾਨੀ ਡ੍ਰੋਨ ਨੂੰ ਢੇਰ ਕਰਨ ਤੋਂ ਬਾਅਦ ਦੁਨੀਆ ਭਰ ਦੀਆਂ ਪ੍ਰਮੁੱਖ ਏਅਰਲਾਈਨ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਆਪਣੀਆਂ ਉਡਾਣਾਂ ਦੇ ਰਸਤੇ ਬਦਲਣੇ ਸ਼ੁਰੂ ਕਰ ਦਿੱਤੇ ਤਾਂ ਜੋਂ ਹੋਰਮੁਜ ਜਲਡਮਰੂ ਮੱਧ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਬਚਿਆ ਜਾ ਸਕੇ। ਅਜਿਹਾ ਇਸ ਲਈ ਕਿਉਂਕਿ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਵਣਜ ਏਅਰਲਾਈਨਾਂ 'ਤੇ ਗਲਤੀ ਨਾਲ ਹਮਲਾ ਕੀਤਾ ਜਾ ਸਕਦਾ ਹੈ।
ਵੀਰਵਾਰ ਨੂੰ ਈਰਾਨ ਵਲੋਂ ਛੱਡੀ ਗਈ ਜ਼ਮੀਨ ਤੋਂ ਹਵਾ 'ਚ ਮਾਤ ਪਾਉਣ ਵਾਲੀ ਮਿਜ਼ਾਈਲ ਨਾਲ ਅਮਰੀਕੀ ਫੌਜ ਦੇ ਮਨੁੱਖੀ ਜਹਾਜ਼ ਰਹਿਤ ਆਰ. ਕਿਊ.-4ਏ ਗਲੋਬਲ ਹਾਕ ਨੂੰ ਢੇਰ ਕਰਨ ਤੋਂ ਬਾਅਦ ਫੈਡਰਲ ਉਡਾਣ ਪ੍ਰਸ਼ਾਸਨ (ਐੱਫ.ਏ.ਏ.) ਨੇ ਖੇਤਰ 'ਚ 'ਗਲਤ ਪਛਾਣ ਜਾ ਗਲਤ ਅਨੁਮਾਨ ਦੀ ਸੰਭਾਵਨਾ' ਦੀ ਚਿਤਾਵਨੀ ਦਿੱਤੀ। ਅਮਰੀਕਾ ਦੇ ਉਕਤ ਡ੍ਰੋਨ ਹਮਲੇ ਦੇ ਪੰਖ ਬੋਇੰਗ 737 ਜੈੱਟ ਤੋਂ ਵੱਡੇ ਸਨ ਅਤੇ ਇਸ ਦੀ ਕੀਮਤ 10 ਕਰੋੜ ਡਾਲਰ ਅਮਰੀਕੀ ਡਾਲਰ ਤੋਂ ਜ਼ਿਆਦਾ ਸੀ।
ਅਮਰੀਕਾ ਨੇ ਕਿਹਾ ਕਿ ਪਹਿਲਾ ਉਸ ਨੇ ਈਰਾਨ 'ਤੇ ਸੀਮਤ ਹਮਲੇ ਦੀ ਯੋਜਨਾ ਬਣਾਈ ਸੀ ਪਰ ਬਾਅਦ 'ਚ ਉਸ ਨੂੰ ਵਾਪਸ ਲਿਆ ਗਿਆ। ਆਸਟ੍ਰੇਲੀਆ ਦੀ ਕਵਾਂਟਸ, ਬ੍ਰਿਟਿਸ਼ ਏਅਰਵੇਜ਼, ਨੀਦਰਲੈਂਡ ਦੀ ਕੇ.ਐੱਲ.ਐੱਮ., ਐਮੀਰਾਟਸ, ਜਰਮਨੀ ਦੀ ਲੁਫਥਾਂਸਾ, ਮਲੇਸ਼ੀਆ ਏਅਰਲਾਇੰਸ ਅਤੇ ਸਿੰਗਾਪੁਰ ਏਅਰਲਾਇੰਸ ਨੇ ਕਿਹਾ ਕਿ ਜਲਦ ਹੀ ਖੇਤਰ ਤੋਂ ਪਰਹੇਜ਼ ਕਰੇਗੀ।
ਗਲੋਬਲ ਏਅਰਲਾਇੰਸ ਨੂੰ ਦਿਸ਼ਾ-ਨਿਰਦੇਸ਼ ਮੁਹੱਈਆ ਕਰਾਉਣ ਵਾਲੀ ਕੰਪਨੀ ਓ.ਪੀ.ਐੱਸ.ਜੀ.ਆਰ.ਓ.ਯੂ.ਪੀ. ਨੇ ਚਿਤਾਵਨੀ ਦਿੰਦੇ ਹੋਏ, 'ਕਿਸੇ ਨਾਗਰਿਕ ਜਹਾਜ਼ ਨੂੰ ਦੱਖਣੀ ਈਰਾਨ 'ਚ ਮਾਰ ਡਿਗਾਉਣ ਦਾ ਖਤਰਾ ਵਾਸਤਵਿਕ ਹੈ।' ਈਰਾਨ ਨੇ ਅਮਰੀਕੀ ਐਲਾਨ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਵਿਅਕਤ ਕੀਤੀ।



