ਪਿਆਰ ਦਾ ਖੌਫ਼ਨਾਕ ਅੰਤ: ਪ੍ਰੇਮੀ ਨੇ ਸਾੜੀ ਪ੍ਰੇਮਿਕਾ, ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਮਹਿਲਾ ਨੂੰ ਉਸ ਦੇ ਪ੍ਰੇਮੀ ਨੇ ਅੱਗ ਲੱਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ । ਦੱਸਿਆ ਜਾ ਰਿਹਾ ਜਦੋ ਮਹਿਲਾ ਨੇ ਆਪਣੇ ਪ੍ਰੇਮੀ ਮੋਹਿਤ ਨੂੰ ਆਪਣੇ ਦੋਸਤ ਨਾਲ ਨਸ਼ਾ ਕਰਦੇ ਦੇਖਿਆ ਤਾਂ ਦੋਵਾਂ ਵਿਚਾਲੇ ਲੜਾਈ ਹੋ ਗਈ ਤੇ ਮੋਹਿਤ ਨੇ ਗੁੱਸੇ 'ਚ ਆ ਕੇ ਪੀੜਤਾ 'ਤੇ ਤੇਲ ਪਾ ਕੇ ਉਸ ਨੂੰ ਅੱਗ ਲੱਗਾ ਦਿੱਤੀ। ਜਿਸ ਕਾਰਨ ਮਹਿਲਾ ਬੁਰੀ ਤਰਾਂ ਝੁਲਸ ਗਈ। ਮਹਿਲਾ ਨੂੰ ਮੌਕੇ 'ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ,ਜਿੱਥੇ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪੀੜਤਾ ਤੇ ਦੋਸ਼ੀ ਮੋਹਿਤ ਦੋਵੇ 6 ਸਾਲ ਤੋਂ ਲਿਵ -ਇਨਰਿਲੇਸ਼ਨਸ਼ਿਪ ਰਹਿ ਰਹੇ ਸਨ। ਪੀੜਤਾ ਆਪਣੇ ਪਤੀ ਨੂੰ ਛੱਡ ਕੇ ਮੋਹਿਤ ਨਾਲ ਰਹਿਣ ਲੱਗੀ ਸੀ ।ਉਸ ਦੇ 2 ਬੱਚੇ ਹਨ, ਇੱਕ ਉਸ ਦੇ ਪਹਿਲੇ ਵਿਆਹ ਤੋਂ ਤੇ ਦੂਜਾ ਮੋਹਿਤ ਤੋਂ। ਫਿਲਹਾਲ ਪੁਲਿਸ ਨੇ ਦੋਸ਼ੀ ਮੋਹਿਤ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।