ਬੱਚੇ ਨੂੰ ਸ਼ਰਾਰਤਾਂ ਕਰਨ ਦੀ ਮਾਪਿਆਂ ਨੇ ਦਿੱਤੀ ਖੌਫ਼ਨਾਕ ਸਜ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੋਪਾਲਗੰਜ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ , ਜਿੱਥੇ ਬੱਚੇ ਦੀ ਸ਼ਰਾਰਤਾਂ ਤੋਂ ਪ੍ਰੇਸ਼ਾਨ ਨੂੰ ਕੇ ਮਾਪਿਆਂ ਨੇ ਉਸ ਦਾ ਕਤਲ ਕਰਕੇ ਛੱਪੜ 'ਚ ਸੁੱਟ ਦਿੱਤਾ। ਦੱਸਿਆ ਜਾ ਰਿਹਾ ਪੁਲਿਸ ਨੂੰ ਬੀਤੀ ਦਿਨੀਂ ਛੱਪੜ ਕੋਲ 12 ਸਾਲਾ ਮੁੰਡੇ ਦੀ ਲਾਸ਼ ਮਿਲੀ ਸੀ। ਇਸ ਮਾਮਲੇ ਨੂੰ ਪੁਲਿਸ ਵਲੋਂ ਜਦੋ ਜਾਂਚ ਕੀਤੀ ਗਈ ਤਾਂ ਕਈ ਵੱਡੇ ਖ਼ੁਲਾਸੇ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਪਿਤਾ ਨੇ ਹੀ ਰੱਸੀ ਨਾਲ ਗਲਾ ਘੁੱਟ ਕਰ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਇਕਦੜਵਾਂ ਦੇ ਰਹਿਣ ਵਾਲੇ ਸ਼ੰਭੂ ਸਿੰਘ ਨੇ ਆਪਣੇ ਮੁੰਡੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ। ਜਿਸ ਦੀ ਜਾਂਚ 'ਚ ਇਸ ਘਟਨਾ ਬਾਰੇ ਖ਼ੁਲਾਸਾ ਹੋਇਆ ।