ਇਸਲਾਮਾਬਾਦ (ਪਾਇਲ): ਦੱਸ ਦਇਏ ਕਿ ਮੰਗਲਵਾਰ ਸਵੇਰੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਬੇਸਮੈਂਟ-ਪੱਧਰ ਦੇ ਕੈਫੇਟੇਰੀਆ ਵਿੱਚ ਇੱਕ ਸਿਲੰਡਰ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਅਸਲ ਵਿੱਚ ਗੈਸ ਸਿਲੰਡਰ ਧਮਾਕੇ ਜਾਂ ਏਅਰ-ਕੰਡੀਸ਼ਨਿੰਗ ਸਿਸਟਮ ਵਿੱਚ ਲੀਕ ਹੋਣ ਕਾਰਨ ਹੋਇਆ ਸੀ।
ਸੁਰੱਖਿਆ ਬਲਾਂ ਨੇ ਤੁਰੰਤ ਅਦਾਲਤ ਦੇ ਅਹਾਤੇ ਨੂੰ ਖਾਲੀ ਕਰਵਾ ਲਿਆ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇੰਸਪੈਕਟਰ ਜਨਰਲ ਇਸਲਾਮਾਬਾਦ ਅਲੀ ਨਾਸਿਰ ਰਿਜ਼ਵੀ ਨੇ ਕਿਹਾ ਕਿ ਪੀੜਤਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ, ਇੱਕ ਟੈਕਨੀਸ਼ੀਅਨ ਦੇ ਸਰੀਰ ਦਾ ਲਗਭਗ 80% ਹਿੱਸਾ ਸੜ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੈਫੇਟੇਰੀਆ ਖੇਤਰ ਵਿੱਚ ਏਅਰ-ਕੰਡੀਸ਼ਨਿੰਗ ਸਿਸਟਮ ਕੁਝ ਦਿਨਾਂ ਤੋਂ ਮੁਰੰਮਤ ਅਧੀਨ ਸੀ ਅਤੇ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਹੋਇਆ। ਜਿਸ ਦੌਰਾਨ ਅਧਿਕਾਰੀਆਂ ਨੇ ਇਸ ਨੂੰ ਕਿਸੇ ਅੱਤਵਾਦੀ ਘਟਨਾ ਨਾਲ ਜੋੜਨ ਦੇ ਸੰਕੇਤਾਂ ਨੂੰ ਰੱਦ ਕਰ ਦਿੱਤਾ ਹੈ।



