ਬਾਂਡੀ ਬੀਚ ‘ਤੇ ਅੱਤਵਾਦੀ ਹਮਲਾ: ਪੁਲਿਸ ਨਾਲ ਮੁਕਾਬਲੇ ‘ਚ ISIS ਅੱਤਵਾਦੀ ਪਿਤਾ ਦੀ ਮੌਤ

by nripost

ਸਿਡਨੀ (ਪਾਇਲ): ਆਸਟ੍ਰੇਲੀਆ ਦੀ ਸੰਘੀ ਪੁਲਿਸ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਕਿ ਸਿਡਨੀ ਦੇ ਬਾਂਡੀ ਬੀਚ 'ਤੇ ਹੁਨੱਕਾ ਦੇ ਜਸ਼ਨਾਂ ਦੌਰਾਨ ਹੋਈ ਸ਼ਰੇਆਮ ਗੋਲੀਬਾਰੀ 'ਇਸਲਾਮਿਕ ਸਟੇਟ (ISIS) ਤੋਂ ਪ੍ਰੇਰਿਤ ਅੱਤਵਾਦੀ ਹਮਲਾ ਸੀ। ਇਸ ਹਮਲੇ 'ਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 25 ਲੋਕ ਜ਼ਖਮੀ ਹਾਲਤ ਵਿੱਚ ਹਸਪਤਾਲਾਂ 'ਚ ਭਰਤੀ ਹਨ। ਇਨ੍ਹਾਂ ਵਿੱਚੋਂ 10 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਆਸਟ੍ਰੇਲੀਅਨ ਫੈਡਰਲ ਪੁਲਿਸ ਕਮਿਸ਼ਨਰ ਕ੍ਰਿਸੀ ਬੈਰੇਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਾਂਚ ਦੌਰਾਨ ਮਿਲੇ ਠੋਸ ਸਬੂਤਾਂ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਗਿਆ ਹੈ।

ਜਿਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਕਿਹਾ ਕਿ ਜਬਤ ਕੀਤੇ ਗਏ ਸਬੂਤ, ਖਾਸ ਤੌਰ 'ਤੇ ਵਾਹਨ ਵਿੱਚ ਮਿਲੇ ISIS ਦੇ ਝੰਡਿਆਂ ਨਾਲ ਹਮਲਾਵਰਾਂ ਦੀ ਚਰਮਪੰਥੀ ਵਿਚਾਰਧਾਰਾ ਦੀ ਪੁਸ਼ਟੀ ਹੁੰਦੀ ਹੈ। ਅਧਿਕਾਰੀਆਂ ਮੁਤਾਬਕ ਇਸ ਹਮਲੇ ਦੇ ਸ਼ੱਕੀ ਹਮਲਾਵਰ ਪਿਤਾ-ਪੁੱਤਰ ਸਨ। 50 ਸਾਲਾ ਸਾਜਿਦ ਅਕਰਮ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਮਾਰ ਦਿੱਤਾ, ਜਦਕਿ ਉਸਦੇ 24 ਸਾਲਾ ਪੁੱਤਰ ਨਵੀਦ ਅਕਰਮ ਨੂੰ ਗੰਭੀਰ ਚੋਟਾਂ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਹਾਲ ਹੀ ਹਸਪਤਾਲ ਵਿੱਚ ਉਸ ਦਾ ਇਲਾਜ ਚਲ ਰਿਹਾ ਹੈ। ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮਾਲ ਲੈਨੀਅਨ ਨੇ ਕਿਹਾ ਕਿ ਘਟਨਾ ਸਥਲ ਤੋਂ ਹਟਾਈ ਗਈ ਇੱਕ ਗੱਡੀ, ਜੋ ਛੋਟੇ ਹਮਲਾਵਰ ਦੇ ਨਾਮ 'ਤੇ ਰਜਿਸਟਰ ਕੀਤੀ ਗਈ ਸੀ, ਉਸ ਵਿੱਚ ਦੇਸੀ ਬਮ, ਵਿਸ਼ਫੋਟਕ ਉਪਕਰਨ ਅਤੇ ISIS ਦੇ ਦੋ ਝੰਡੇ ਮਿਲੇ ਹਨ।

ਉਹਨਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਦੋਵੇਂ ਸ਼ੱਕੀ ਪਿਛਲੇ ਮਹੀਨੇ ਫਿਲੀਪੀਨਜ਼ ਦੀ ਯਾਤਰਾ ਤੇ ਗਏ ਸਨ। ਹੁਣ ਆਸਟ੍ਰੇਲੀਆਈ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਯਾਤਰਾ ਦਾ ਮਕਸਦ ਕੀ ਸੀ ਅਤੇ ਉਹ ਕਿਸ ਦੇ ਸੰਪਰਕ 'ਚ ਆਏ ਸਨ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਇਸ ਹਮਲੇ ਤੋਂ ਬਾਅਦ ਬੰਦੂਕ ਕੰਟਰੋਲ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਇਹ ਤੱਥ ਬਹੁਤ ਚਿੰਤਾ ਜਨਕ ਹੈ ਕਿ ਵੱਡੇ ਹਮਲਾਵਰ ਨੇ ਆਪਣੇ ਕੋਲ ਮੌਜੂਦ 6 ਹਥਿਆਰ ਕਾਨੂੰਨੀ ਤੌਰ 'ਤੇ ਜਮਾਂ ਕੀਤੇ ਸਨ।

More News

NRI Post
..
NRI Post
..
NRI Post
..