ਸ੍ਰੀ ਅਮਰਨਾਥ ਯਾਤਰਾ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ; ਫ਼ੌਜ ਵੱਲੋਂ ਹਥਿਆਰਾਂ ਦੀ ਖੇਪ ਬਰਾਮਦ

by jaskamal

ਨਿਊਜ਼ ਡੈਸਕ : ਸ੍ਰੀ ਅਮਰਨਾਥ ਯਾਤਰਾ ਨੂੰ ਪੂਰੀ ਤਰ੍ਹਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁਸਤੈਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇਕ ਹੋਰ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਫੌਜ ਦੇ ਜਵਾਨਾਂ ਨੇ ਜੰਮੂ ਦੇ ਰਾਮਬਨ ਜ਼ਿਲ੍ਹੇ ਦੇ ਜੰਗਲ ਤੋਂ ਇਕ ਅੱਤਵਾਦੀ ਟਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲ਼ਾ-ਬਾਰੂਦ ਬਰਾਮਦ ਕੀਤਾ ਹੈ।

ਰਾਮਬਨ ਪੁਲਿਸ ਨੂੰ ਧਰਮਕੁੰਡ ਥਾਣਾ ਖੇਤਰ ਤਹਿਤ ਸੁੰਬਰ ਦੇ ਜੰਗਲ 'ਚ ਅੱਤਵਾਦੀ ਟਿਕਾਣਾ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁੰਬਰ ਦੇ ਸੰਘਣੇ ਜੰਗਲ ਵਿਚ ਮੰਗਲਵਾਰ ਰਾਤ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਅੱਤਵਾਦੀ ਟਿਕਾਣੇ ਨੂੰ ਲੱਭਣ ਵਿਚ ਸਫਲ ਰਹੀ। ਇਸ ਮੌਕੇ ਉਕਤ ਟਿਕਾਣੇ ਤੋਂ 179 ਰੌਂਦ, ਏਕੇ ਰਾਈਫਲ ਦੀਆਂ ਦੋ ਮੈਗਜ਼ੀਨ, ਇਕ ਵਾਇਰਲੈੱਸ ਸੈੱਟ, ਦੂਰਬੀਨ, ਦੋ ਯੂਬੀਜੀਐੱਲ ਗ੍ਰਨੇਡ ਤੇ ਇਕ ਯੂਬੀਜੀਐੱਲ ਟਿਊਬ। ਫੌਜ ਨੇ ਕਾਰਵਾਈ ਕਰਦਿਆਂ ਹਥਿਆਰ ਬਰਾਮਦ ਕਰ ਕੇ ਟਿਕਾਣੇ ਨੂੰ ਤਬਾਹ ਕਰ ਦਿੱਤਾ ਗਿਆ।

More News

NRI Post
..
NRI Post
..
NRI Post
..