ਗਿਰਫ਼ਤਾਰ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਦਾ ਖੁਲਾਸਾ ਕੀਤਾ

by simranofficial

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ) :- ਆਈਐਸਆਈ ਦੇ ਇਸ਼ਾਰੇ 'ਤੇ ਗ੍ਰਿਫਤਾਰ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਦਾ ਖੁਲਾਸਾ ਉੰਨਾ ਦੇ ਵਲੋਂ ਕੀਤਾ ਗਿਆ ਹੈ ,ਦਿੱਲੀ ਪੁਲਿਸ ਸਪੈਸ਼ਲ ਨੇ ਇਨ੍ਹਾਂ ਪੰਜ ਅੱਤਵਾਦੀਆਂ ਨੂੰ ਸੋਮਵਾਰ ਨੂੰ ਇੱਕ ਮੁੱਠਭੇੜ ਤੋਂ ਬਾਅਦ ਦਿੱਲੀ ਦੇ ਸ਼ਕਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ | ਇਨ੍ਹਾਂ ਵਿਚੋਂ ਕੁਝ ਅੱਤਵਾਦੀ ਇਸਲਾਮਿਕ ਸੰਗਠਨਾਂ ਨਾਲ ਜੁੜੇ ਹੋਏ ਹਨ, ਜਦਕਿ ਕੁਝ ਅੱਤਵਾਦੀ ਖਾਲਿਸਤਾਨੀ ਸੰਗਠਨਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ।

ਪੁੱਛਗਿੱਛ ਦੌਰਾਨ ਇਨ੍ਹਾਂ ਅੱਤਵਾਦੀਆਂ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਖਾਲਿਸਤਾਨੀ ਅੱਤਵਾਦੀ ਅਤੇ ਪਾਕਿਸਤਾਨ ਵਿੱਚ ਆਈਐਸਆਈ ਪੰਜਾਬ ਵਿੱਚ ਟਾਰਗੇਟ ਕਿਲਿੰਗ ਕਰ ਰਹੇ ਹਨ। ਸਪੈਸ਼ਲ ਸੈੱਲ ਨੇ ਕਿਹਾ ਹੈ ਕਿ ਫੜੇ ਗਏ ਅੱਤਵਾਦੀਆਂ ਵਿਚ ਗੁਰਜੀਤ ਸਿੰਘ ਅਤੇ ਸੁਖਦੀਪ ਸਿੰਘ ਵੀ ਸ਼ਾਮਲ ਹਨ, ਜੋ ਪੰਜਾਬ ਦੇ ਗੁਰਦਾਸਪੁਰ ਦੇ ਹਨ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਅਯੂਬ ਪਠਾਨ, ਸ਼ੱਬੀਰ ਅਹਿਮਦ ਅਤੇ ਰਿਆਜ਼ ਨੂੰ ਵੀ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।