ਅੱਤਵਾਦੀਆਂ ਨੇ ਸਪੋਰ ‘ਚ ਕੌਂਸਲਰਾਂ ਦੀ ਬੈਠਕ ਤੇ ਹਮਲਾ ਕਰ ਇਕ ਜਵਾਨ ਤੇ ਕੌਂਸਲਰ ਨੂੰ ਕੀਤਾ ਸ਼ਹੀਦ

by vikramsehajpal

ਜੰਮੂ-ਕਸ਼ਮੀਰ,(ਦੇਵ ਇੰਦਰਜੀਤ) :ਅੱਤਵਾਦੀ ਹਮਲੇ ’ਚ ਗੰਭੀਰ ਰੂਪ ਨਾਲ ਜ਼ਖ਼ਮੀ ਪੀਐੱਸਓ ਮੁਸ਼ਤਾਕ ਅਹਿਮਦ ਤੇ ਕੌਂਸਲਰ ਰਿਆਜ਼ ਸ਼ਹੀਦ ਹੋ ਗਏ ਹਨ। ਜਦੋਂਕਿ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਸ਼ਮੀਰ ਦੇ ਸੋਪੋਰ ’ਚ ਅੱਜ ਸੋਮਵਾਰ ਨੂੰ ਅੱਤਵਾਦੀਆਂ ਨੇ ਕੌਂਸਲਰਾਂ ਦੀ ਬੈਠਕ ਸਥੱਲ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਦੋ ਕੌਂਸਲਰਾਂ ਸਮੇਤ ਪੀਐੱਸਓ ਜ਼ਖ਼ਮੀ ਹੋ ਗਏ। ਤਿੰਨਾਂ ਜ਼ਖ਼ਮਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ ਹਨ।

ਸੋਮਵਾਰ ਦੁਪਹਿਰ ਨੂੰ ਸੋਪੋਰ ਸਥਿਤ ਲੋਨ ਬਿਲਡਿੰਗ ’ਚ ਕੌਂਸਲਰਾਂ ਦੀ ਬੈਠਕ ਜਾਰੀ ਸੀ। ਇਸੇ ਦੌਰਾਨ ਉਥੇ ਅਚਾਨਕ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਉਪਰੰਤ ਅੱਤਵਾਦੀ ਕੌਂਸਲਰਾਂ ’ਤੇ ਫਾਇਰਿੰਗ ਕਰਦੇ ਹੋਏ ਉਥੋਂ ਭੱਜਣ ’ਚ ਕਾਮਯਾਬ ਰਹੇ। ਹਾਲਾਂਕਿ ਇਸ ਦੌਰਾਨ ਉਥੇ ਮੌਜੂਦ ਪੁਲਿਸ ਦੇ ਇਕ ਪੀਐੱਸਓ ਨੇ ਅੱਤਵਾਦੀਆਂ ਦੀ ਫਾਇਰਿੰਗ ਦਾ ਜਵਾਬ ਦੇਣ ਕੋਸ਼ਿਸ਼ ਕੀਤੀ ਪਰ ਅੱਤਵਾਦੀਆਂ ਦੀ ਫਾਇਰਿੰਗ ’ਚ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਆਸ-ਪਾਸ ਦੇ ਲੋਕ, ਪੁਲਿਸ ਤੇ ਫ਼ੌਜ ਦੇ ਜਵਾਨ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਏ ਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ’ਚ ਲਿਜਾਇਆ ਗਿਆ। ਇਸ ਘਟਨਾ ਦੇ ਤੁਰੰਤ ਬਾਅਦ ਪੁਲਿਸ ਤੇ ਸੁਰੱਖਿਆ ਬਲਾਂ ਨੇ ਆਸ-ਪਾਸ ਦੇ ਖੇਤਰਾਂ ’ਚ ਤਲਾਸ਼ੀ ਮੁਹਿੰਮ ਜਾਰੀ ਕਰ ਦਿੱਤੀ ਹੈ। ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ।

ਹਮਲੇ ’ਚ ਇਕ ਕੌਂਸਲਰ ਰਿਆਜ ਅਹਿਮਦ ਤੇ ਪੁਲਿਸ ਦਾ ਪੀਐੱਸਓ ਮੁਸ਼ਤਾਕ ਅਹਿਮਦ ਸ਼ਹੀਦ ਹੋ ਗਏ ਹਨ। ਗੰਭੀਰ ਰੂਪ ਨਾਲ ਜ਼ਖ਼ਮੀ ਇਕ ਕੌਂਸਲਰ ਸ਼ਮਸੁਦੀਨ ਨੂੰ ਇਲਾਜ ਲਈ ਸ਼੍ਰੀਨਗਰ ਦੇ ਹਸਪਤਾਲ ’ਚ ਲਿਜਾਇਆ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹੈ।