ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ‘ਲੋਨ ਵੁਲਫ ਅਟੈਕ’ ਦੀ ਤਿਆਰੀ ‘ਚ ਅੱਤਵਾਦੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ RSS ਤੇ ਹਿੰਦੂ ਸੰਗਠਨਾਂ ਦੇ ਅਹੁਦੇਦਾਰਾਂ ਤੇ ਵੱਡੇ ਪੱਧਰ 'ਤੇ 'ਲੋਨ ਵੁਲਫ ਅਟੈਕ' ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਸੂਰਤਾਂ ਅਨੁਸਾਰ ਸੁਧੀਰ ਸੂਰੀ ਕਤਲ ਕਾਂਡ ਦਾ ਫਾਇਦਾ ਉਠਾ ਕੇ ਖਾਲਿਸਤਾਨੀ ਅੱਤਵਾਦੀ ਜਥੇਬੰਦੀਆਂ ਪੰਜਾਬ 'ਚ ਕੱਟੜਤਾ ਫਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ । ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਖੇ ਬੀਤੀ ਦਿਨੀਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ । ਖਾਲਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ ਦੀ ਸੂਚੀ ਵਿੱਚ ਹਿੰਦੂਵਾਦੀ ਸੰਗਠਨਾਂ ਤੇ RSS ਦੇ ਲੋਕ ਹਨ । ਇਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਾਰੇ ਸੂਬਿਆਂ ਨੂੰ ਅਲਰਟ ਜਾਰੀ ਕੀਤੇ ਹਨ । ਪੰਜਾਬ ਪੁਲਿਸ ਅਨੁਸਾਰ ਖਾਲਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ 200 ਤੋਂ ਵੱਧ ਲੋਕ ਹਨ। ਸੁਤਰਾਂ ਅਨੁਸਾਰ ਖਾਲਿਸਤਾਨੀ ਅੱਤਵਾਦੀਆਂ ਨੂੰ ਵਿਦੇਸ਼ ਤੋਂ ਕਾਫੀ ਮਦਦ ਮਿਲ ਰਹੀ ਹੈ। ਜਿਸ ਕਾਰਨ ਉਹ ਭਿਆਨਕ ਯੋਜਨਾ ਤਿਆਰ ਕਰ ਰਹੇ ਹਨ ।

More News

NRI Post
..
NRI Post
..
NRI Post
..