ਤਰਨਤਾਰਨ (Vikram Sehajpal) : ਪਾਕਿਸਤਾਨ ਪੰਜਾਬ 'ਚ ਅੱਤਵਾਦੀ ਵਾਰਦਾਤ ਦੇ ਨਾਪਾਕ ਮਨਸੂਬੇ ਤੋਂ ਬਾਜ਼ ਨਹੀਂ ਆ ਰਿਹਾ ਹੈ। ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਇਕ ਪਿੰਡ 'ਚ ਸ਼ੁੱਕਰਵਾਰ ਨੂੰ ਇਕ ਹੋਰ ਡਰੋਨ ਮਿਲਣ ਦੀ ਸੂਚਨਾ ਹੈ। ਦੂਸਰੇ ਪਾਸੇ ਤਰਨਤਾਰਨ ਦੇ ਬਾਰਡਰ ਇਲਾਕੇ 'ਚ ਅੱਤਵਾਦੀਆਂ ਵੱਲੋਂ ਚਾਰ ਹੋਰ ਡਰੋਨ ਲੁਕਾਏ ਜਾਣ ਦਾ ਖੁਲਾਸਾ ਹੋਇਆ ਹੈ। ਪਾਕਿਸਤਾਨੀ ਡਰੋਨ ਨਾਲ ਸਰਹੱਦ ਅੰਦਰ 'ਚ ਹਥਿਆਰ ਪਹੁੰਚਾਉਣ ਦੀ ਵੱਡੀ ਸਾਜ਼ਿਸ਼ ਹੈ। ਖੇਮਕਰਨ ਇਲਾਕੇ 'ਚ ਡਰੋਨ ਰਾਹੀਂ ਹਥਿਆਰ ਭੇਜੇ ਜਾਣ ਤੋਂ ਬਾਅਦ ਲਗਾਤਾਰ ਖੁਲਾਸੇ ਹੋ ਰਹੇ ਹਨ।
ਸ਼ੁੱਕਰਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਨੇੜੇ ਵਸੇ ਅੰਮ੍ਰਿਤਸਰ ਦੇ ਮਹਾਭਾ ਪਿੰਡ 'ਚ ਇਕ ਡਰੋਨ ਮਿਲਣ ਦੀ ਸੂਚਨਾ ਹੈ। ਫਿਲਹਾਲ ਪੁਲਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਦੇ ਵੱਡੇ ਅਧਿਕਾਰੀ ਵੀ ਅਜਿਹੀ ਜਾਣਕਾਰੀ ਮਿਲਣ ਤੋਂ ਇਨਕਾਰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਨੇ ਇਹ ਪਾਕਿਸਤਾਨੀ ਡਰੋਨ ਦੇਖਿਆ। ਜਿਸ ਮਗਰੋਂ ਇਲਾਕੇ 'ਚ ਦਹਿਸ਼ਤ ਫੈਲ ਗਈ।



