ਅੱਤਵਾਦੀਆਂ ਵੱਲੋਂ J&K ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ‘ਤੇ ਹਮਲਾ ਕਰਨ ਦੀ ਧਮਕੀ

by mediateam

ਫਿਰੋਜ਼ਪੁਰ (ਇੰਦਰਜੀਤ ਸਿੰਘ) : ਵੀਰਵਾਰ ਨੂੰ ਡੀਆਰਐੱਮ ਫਿਰੋਜ਼ਪੁਰ ਦੇ ਨਾਂ ਅੱਤਵਾਦੀ ਜਥੇਬੰਦੀ ਵੱਲੋਂ ਹੱਥ ਲਿਖਤ ਚਿੱਠੀ ਮਿਲੀ। ਉਕਤ ਚਿੱਠੀ 'ਚ ਜਿਥੇ ਜੰਮੂ-ਕਸ਼ਮੀਰ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਹੈ, ਉਥੇ ਹੀ ਪੰਜਾਬ ਦੀਆਂ ਕਈ ਧਾਰਮਿਕ ਥਾਵਾਂ ਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਉਕਤ ਚਿੱਠੀ ਤੋਂ ਬਾਅਦ ਆਰੀਪੀਐੱਫ ਤੇ ਜੀਆਰਪੀ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ।

ਹਿੰਦੀ 'ਚ ਲਿਖੀ ਚਿੱਠੀ 'ਚ 8 ਅਕਤੂਬਰ ਨੂੰ ਫਿਰੋਜ਼ਪੁਰ ਛਾਉਣੀ, ਬਠਿੰਡਾ, ਫਗਵਾੜਾ ਸਮੇਤ ਕਈ ਸਟੇਸ਼ਨਾਂ ਨੂੰ ਅਤੇ 28 ਅਕਤੂਬਰ ਨੂੰ ਪੰਜਾਬ ਦੇ ਕਈ ਮਸ਼ਹੂਰ ਇਤਿਹਾਸਕ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਨਾਂ ਹੇਠ ਕਿਸੇ ਮਸੂਦ ਅਹਿਮਦ ਏਰੀਆ ਕਮਾਂਡਰ ਦੇ ਦਸਤਖਤਾਂ ਵਾਲੀ ਚਿੱਠੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। 

ਜੀਆਰਪੀ ਥਾਣਾ ਫਿਰੋਜ਼ਪੁਰ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਚਿੱਠੀ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਹਿਤਿਆਤ ਦੇ ਤੌਰ 'ਤੇ ਗੱਡੀਆਂ ਅਤੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਤਿਉਹਾਰਾਂ ਦੇ ਦਿਨਾਂ 'ਚ ਅਜਿਹੀ ਧਮਕੀ ਭਰੀ ਚਿੱਠੀ ਪਹਿਲਾਂ ਵੀ ਕਈ ਵਾਰ ਮਿਲ ਚੁੱਕੀ ਹੈ।

More News

NRI Post
..
NRI Post
..
NRI Post
..