ਅਗਲੇ ਸਾਲ ਭਾਰਤੀ ਸੜਕਾਂ ‘ਤੇ ਦੋੜੇਗੀ ਟੇਸਲਾ ਕਾਰ, ਐਲਨ ਮਸਕ ਨੇ ਕੀਤੀ ਘੋਸ਼ਣਾ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਟੇਸਲਾ ਦੇ ਭਾਰਤੀ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਐਲਨ ਮਸਕ ਨੇ ਭਾਰਤ ਵਿਚ ਟੇਸਲਾ ਕਾਰ ਦੀ ਸ਼ੁਰੂਆਤ ਦੀ ਤਾਰੀਖ ਦਾ ਐਲਾਨ ਕੀਤਾ ਹੈ। ਆਈ.ਆਈ.ਟੀ. ਮਦਰਾਸ ਦੇ ਵਿਦਿਆਰਥੀਆਂ ਨਾਲ ਇੱਕ ਮੁਲਾਕਾਤ ਵਿੱਚ, ਟੇਸਲਾ ਦੇ ਸੀ.ਈ.ਓ. ਐਲਨ ਮਸਕ ਨੇ ਕਿਹਾ ਕਿ 2020 ਵਿੱਚ, ਉਨ੍ਹਾਂ ਦੀ ਕਾਰ ਭਾਰਤੀ ਸੜਕਾਂ ਤੇ ਦਿਖਾਈ ਦੇਵੇਗੀ। 

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ 'ਚ ਆਯੋਜਿਤ ਕੀਤੇ ਗਏ 'ਸਪੇਸ ਐਕਸ ਹਾਈਪਰਲੂਪ ਪੋਡ ਮੁਕਾਬਲਾ- 2019' ਵਿੱਚ ਹਿੱਸਾ ਲੈਣ ਲਈ ਆਈ.ਆਈ.ਟੀ. ਮਦਰਾਸ ਦੀ ਇਕ ਟੀਮ ਨੇ ਮਸਕ ਨੂੰ ਪੁੱਛਿਆ ਕਿ ਉਹਨਾਂ ਦੀ ਕੰਪਨੀ  ਭਾਰਤ ਵਿਚ ਆਪਣੀ ਕਾਰ ਕਦੋਂ ਲਾਂਚ ਕਰੇਗੀ ? ਜਿਸ ਦੇ ਜਵਾਬ ਵਿੱਚ, ਮਾਸਕ ਨੇ ਕਿਹਾ ਕਿ ਹੋ ਸਕਦਾ ਹੈ ਕਿ ਟੈੱਸਲਾ ਕਾਰ ਅਗਲੇ ਸਾਲ ਭਾਰਤ 'ਚ ਹੋਵੇ।

ਇਸ ਦੇ ਨਾਲ ਹੀ ਟੇਸਲਾ ਦੇ ਸੀ.ਈ.ਓ. ਐਲਨ ਮਸਕ ਨੇ ਭਾਰਤੀ ਬਾਜ਼ਾਰ ਵਿਚ ਦੇਰੀ ਲਈ ਸਰਕਾਰੀ ਨੀਤੀਆਂ ਅਤੇ ਐਫ.ਡੀ.ਆਈ. ਨਿਯਮਾਂ ਨੂੰ  ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਦਸਿਆ ਕਿ ਟੇਸਲਾ ਆਪਣੀ 'ਮਾਡਲ 3' ਕਾਰ ਨਾਲ ਭਾਰਤ ਵਿਚ ਦਾਖਲ ਹੋ ਸਕਦੀ ਹੈ , ਜਿਸ ਦੀ ਕੀਮਤ ਅਮਰੀਕਾ ਵਿਚ ਲਗਭਗ 35,000 ਡਾਲਰ ਹੈ। 

ਇਸ ਸਾਲ ਜਨਵਰੀ ਵਿਚ, ਮਸਕ ਨੇ ਸ਼ੰਘਾਈ ਵਿਚ ਟੇਸਲਾ 'ਗੀਗਾ ਫੈਕਟਰੀ ' ਦਾ ਨੀਂਹ ਪੱਥਰ ਰੱਖਿਆ ਸੀ, ਜੋ ਕਿ ਅਮਰੀਕਾ ਤੋਂ ਬਾਹਰ ਦੀ ਪਹਿਲੀ ਫੈਕਟਰੀ ਹੈ। ਇਸਦੀ ਸਮਰੱਥਾ ਸਾਲਾਨਾ 50,000 ਇਲੈਕਟ੍ਰਿਕ ਵਾਹਨ ਬਣਾਉਣ ਦੀ ਹੈ। ਗੀਗਾ ਫੈਕਟਰੀ ਸ਼ੰਘਾਈ 'ਚ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਟੈੱਸਲਾ ਦੂਜੀ ਤਿਮਾਹੀ ਵਿਚ ਇੱਥੇ ਮਸ਼ੀਨਰੀ ਦਾ ਨਿਰਮਾਣ ਸ਼ੁਰੂ ਕਰੇਗਾ।