ਟੈਸਲਾ ਨੇ ਸ਼ੰਘਾਈ ’ਚ ਖੋਲ੍ਹਿਆ ਦੁਨੀਆ ਦਾ ਸਭ ਤੋਂ ਵੱਡਾ ਸੁਪਰਚਾਰਜਰ ਸਟੇਸ਼ਨ

by vikramsehajpal

ਸ਼ੰਘਾਈ (ਦੇਵ ਇੰਦਰਜੀਤ) - ਟੈਸਲਾ ਨੇ ਦੁਨੀਆ ਦੇ ਸਭ ਤੋਂ ਵੱਡੇ ਸੁਪਰਚਾਰਜਰ ਸਟੇਸ਼ਨ ਨੂੰ ਚੀਨ ਦੇ ਸ਼ੰਘਾਈ ’ਚ ਜਿੰਗ ਇੰਟਰਨੈਸ਼ਨਲ ਸੈਂਟਰ ’ਚ ਖੋਲ੍ਹਿਆ ਹੈ। ਇਹ ਸਟੇਸ਼ਨ ਕੰਪਨੀ ਦੁਆਰਾ ਪਿਛਲੇ ਮਹੀਨੇ ਫ੍ਰੈਸਨੋ ਕਾਊਂਟੀ, ਕੈਲੀਫੋਰਨੀਆ ’ਚ ਲਗਾਏ ਗਏ 56 ਸਟਾਲਸ ਸਟੇਸ਼ਨ ਤੋਂ ਵੱਡਾ ਹੈ।

ਰਿਪੋਰਟ ਮੁਤਾਬਕ ਸ਼ੰਘਾਈ ’ਚ ਲਗਾਏ ਗਏ ਦੁਨੀਆ ਦੇ ਸਭ ਤੋਂ ਵੱਡੇ ਇਸ ਸੁਪਰਚਾਰਜਰ ਸਟੇਸ਼ਨ ’ਚ 72 ਸਟਾਲਸ ਲੱਗੇ ਹਨ। ਇਸ ਤੋਂ ਇਲਾਵਾ ਸ਼ੰਘਾਈ ਦਾ ਸੁਪਰਚਾਰਜਰ ਸਟੇਸ਼ਨ ਪੂਰੀ ਤਰ੍ਹਾਂ ਕਵਰ ਵੀ ਕੀਤਾ ਗਿਆ ਹੈ। ਇਸ ਸੁਪਰਚਾਰਜਰ ਸਟੇਸ਼ਨ ’ਚ ਲੱਗੇ 72 ਸਟਾਲਸ ਨੂੰ V2 ਸੁਪਰਚਾਰਜਰਸ ਨਾਲ ਲੈਸ ਕੀਤਾ ਗਿਆ ਹੈ ਜੋ ਕਿ 150 ਕਿਲੋਵਾਟ ਦੀ ਪਾਵਰ ਪੈਦਾ ਕਰਦੇ ਹਨ। ਉਥੇ ਹੀ ਕੈਲੀਫੋਰਨੀਆ ਦੇ ਸਟਾਲਸ 250 ਕਿਲੋਵਾਟ ਵੀ3 ਚਾਰਜਰਸ ਨਾਲ ਲੈਸ ਕੀਤੇ ਗਏ ਹਨ।