ਕੋਵਿਡ-19 ਵੈਕਸੀਨ ਦੇਣ ‘ਤੇ ਕੈਨੇਡਾ ‘ਚ ਬਿਲ ਬੋਰਡ ਲਗਾ ਕੀਤਾ ਮੋਦੀ ਤੇ ਭਾਰਤ ਦਾ ਧਨਵਾਦ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ’ਚ ਭਾਰਤ ਕਈ ਦੇਸ਼ਾਂ ਲਈ ਮਦਦਗਾਰ ਸਾਬਿਤ ਹੋਇਆ ਹੈ। ਇਨ੍ਹਾਂ ਦੇਸ਼ਾਂ ’ਚ ਕੈਨੇਡਾ ਵੀ ਸ਼ਾਮਿਲ ਹੈ, ਜਿਸਨੂੰ ਭਾਰਤ ਸਰਕਾਰ ’ਚ ਵੱਡੀ ਤਾਦਾਦ ’ਚ ਕੋਵਿਡ-19 ਵੈਕਸੀਨ ਉਪਲੱਬਧ ਕਰਵਾਈ ਹੈ। ਭਾਰਤ ’ਚ ਸੀਰਮ ਇੰਸਟੀਚਿਊਟ ਆਫ ਇੰਡੀਆ ਕੰਪਨੀ ਵੱਲੋਂ ਤਿਆਰ ਕੋਵਿਡਸ਼ੀਲਡ ਵੈਕਸੀਨ ਦੀ 5 ਲੱਖ ਡੋਜ਼ ਹਾਲ ਹੀ ’ਚ ਕੈਨੇਡਾ ਪਹੁੰਚਾਈ ਗਈ ਸੀ। ਵੈਕਸੀਨ ਦੀ ਪਹਿਲੀ ਖੇਪ ਮਿਲਣ ਤੋਂ ਬਾਅਦ ਹੁਣ ਕੈਨੇਡਾ ਨੇ ਭਾਰਤ ਲਈ ਆਭਾਰ ਪ੍ਰਗਟਾਇਆ ਹੈ। ਨਾਲ ਹੀ ਗ੍ਰੇਟਰ ਟੋਰਾਂਟੋ ’ਚ ਬਿਲ ਬੋਰਡ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦਾ ਆਭਾਰ ਪ੍ਰਗਟਾਇਆ ਹੈ।

ਕੈਨੇਡਾ ’ਚ ਲੱਗੇ ਬਿਲ ਬੋਰਡ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਲੱਗੀ ਤਸਵੀਰ ਦੇ ਨਾਲ ਲਿਖਿਆ ਹੈ, ਕੈਨੇਡਾ ਨੂੰ ਕੋਵਿਡ ਵੈਕਸੀਨ ਦੇਣ ਲਈ ਧੰਨਵਾਦ ਭਾਰਤ ਅਤੇ ਪੀਐੱਮ ਨਰਿੰਦਰ ਮੋਦੀ। ਧਿਆਨ ਦੇਣ ਯੋਗ ਹੈ ਕਿ ਭਾਰਤ ਦੁਆਰਾ ਕੈਨੇਡਾ ਨੂੰ ਕੋਰੋਨਾ ਵੈਕਸੀਨ ਦੀ 20 ਲੱਖ ਡੋਜ਼ ਦਿੱਤੀ ਜਾ ਰਹੀ ਹੈ, ਇਸ ’ਚ ਪਹਿਲੀ ਖੇਪ ’ਚ 5 ਲੱਖ ਡੋਜ਼ ਪਹੁੰਚਾਈ ਜਾ ਚੁੱਕੀ ਹੈ। ਇਸ ’ਤੇ ਕੈਨੇਡਾ ’ਚ ਭਾਰਤੀ ਮੂਲ ਦੀ ਮੰਤਰੀ ਅਨੀਤਾ ਆਨੰਦ ਨੇ ਕਿਹਾ ਸੀ, ਭਾਰਤ ਦੇ ਸੀਰਮ ਇੰਸਟੀਚਿਊਟ ’ਚ ਬਣੀ ਕੋਵਿਡਸ਼ੀਲਡ ਵੈਕਸੀਨ ਦੀ 5 ਲੱਖ ਡੋਜ਼ ਦੀ ਪਹਿਲੀ ਖੇਪ ਕੈਨੇਡਾ ਪਹੁੰਚ ਗਈ ਹੈ। 15 ਲੱਖ ਡੋਜ਼ ਹੋਰ ਆਵੇਗੀ। ਅਸੀਂ ਅੱਗੇ ਦੇ ਸਹਿਣਯੋਗ ਲਈ ਤਿਆਰ ਰਹਾਂਗੇ।