11ਵੀਂ ਦੀ ਵਿਦਿਆਰਥਣ ਨੂੰ ਮਾਂ ਦੇ ਆਸ਼ਕ ਨੇ ਕੀਤਾ ਗਰਭਵਤੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਮਾਂ ਦੇ ਆਸ਼ਕ ਨੇ ਨਾਬਾਲਗ ਧੀ ਨਾਲ ਸਰੀਰਕ ਸਬੰਧ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ। ਦੱਸਿਆ ਜਾ ਰਿਹਾ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ । ਨਾਬਾਲਗ 2 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ। ਪੀੜਤਾ ਨੇ ਸ਼ਿਕਾਇਤ 'ਚ ਕਿਹਾ ਕਿ ਉਹ 11ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਉਹ ਆਪਣੀ ਮਾਂ ਨਾਲ ਰਹਿ ਰਹੀ ਹੈ। ਉਸ ਦੀ ਮਾਂ ਕਾਫੀ ਸਮੇ ਤੋਂ ਆਪਣੇ ਇੱਕ ਦੋਸਤ ਨਾਲ ਰਹਿ ਰਹੀ ਹੈ ।ਮਾਂ ਦਾ ਦੋਸਤ ਉਸ ਨਾਲ ਛੇੜਛਾੜ ਕਰਦਾ ਸੀ ਤੇ ਬੀਤੀ ਦਿਨੀਂ ਮਾਂ ਦੀ ਆਪਣੇ ਦੋਸਤ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਤੇ ਉਹ ਕਮਰਾ ਬੰਦ ਕਰਕੇ ਸੋਂ ਗਈ , ਦੋਸ਼ੀ ਲੜਾਈ ਤੋਂ ਬਾਅਦ ਬਾਹਰ ਚਲਾ ਗਿਆ ।

ਜਦੋ ਉਹ ਕੁਝ ਸਮੇ ਬਾਅਦ ਘਰ ਵਾਪਸ ਆਇਆ ਤਾਂ ਉਹ ਨਸ਼ੇ ਵਿੱਚ ਟੱਲੀ ਸੀ ।ਉਹ ਆਪਣੇ ਕਮਰੇ ਵਿੱਚ ਇੱਕਲੀ ਸੋਂ ਰਹੀ ਸੀ ।ਦੋਸ਼ੀ ਨੇ ਕਮਰੇ ਵਿਚ ਆ ਕੇ ਉਸ ਨਾਲ ਜ਼ਬਰਦਸਤੀ ਜਬਰ ਜ਼ਨਾਹ ਕੀਤਾ। ਇਸ ਤੋਂ ਬਾਅਦ ਵੀ ਕਈ ਵਾਰ ਦੋਸ਼ੀ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਉਹ ਗਰਭਵਤੀ ਹੋ ਗਈ। ਦੋਸ਼ੀ ਨੇ ਗਰਭਪਾਤ ਕਰਵਾਉਣ ਲਈ ਦਵਾਈ ਵੀ ਲਿਆਂਦੀ ਸੀ। ਜਿਸ ਕਾਰਨ ਉਸ ਦੀ ਸਿਹਤ ਖ਼ਰਾਬ ਹੋ ਗਿਆ। ਸ਼ੱਕ ਹੋਣ 'ਤੇ ਪੀੜਤਾ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ,ਜਦੋ ਉਸ ਦੀ ਮਾਂ ਨੇ ਕੁੜੀ ਦਾ ਟੈਸਟ ਕਰਵਾਇਆ ਤਾਂ ਪਾਜ਼ੇਟਿਵ ਪਾਇਆ ਗਿਆ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..