ਵਾਸ਼ਿੰਗਟਨ (Vikram Sehajpal) : ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਦਾ ਸਰਗਨਾ ਅਬੂ ਬਕਰ ਅਲ-ਬਗ਼ਦਾਦੀ ਨੂੰ ਅਮਰੀਕੀ ਫ਼ੌਜ ਨੇ 'ਕਾਇਲਾ ਮੁਲਰ' ਅਪ੍ਰੇਸ਼ਨ ਵਿੱਚ ਮਾਰ ਗਿਰਾਇਆ ਹੈ। ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ 'ਬਗ਼ਦਾਦੀ ਕੁੱਤੇ ਦੀ ਮੌਤ ਮਾਰਿਆ ਗਿਆ'।ਦੁਨੀਆ ਵਿੱਚ ਦਹਿਸ਼ਤ ਫਲਾਉਣ ਵਾਲੇ ਬਗਦਾਦੀ ਦੀ ਮੌਤ ਦਾ ਕਾਰਨ ਮਹਿਲਾ ਸਾਬਤ ਹੋਈ ਹੈ। ਕਾਇਲਾ ਮੁਲਰ ਜੋਂ ਕਿ ਅਮਰੀਕੀ ਰਾਜ ਐਰੀਜ਼ੋਨਾ ਦੀ ਮਨੁੱਖਤਾਵਾਦੀ ਵਰਕਰ ਸੀ।
ਜਿਸ ਨੂੰ ਆਈਐਸ ਦੇ ਅੱਤਵਾਦੀਆਂ ਨੇ ਕੈਦ ਕਰ ਲਿਆ ਸੀ ਅਤੇ ਉਸ ਨਾਲ ਅੱਤਵਾਦੀਆਂ ਅਤੇ ਸੰਗਠਨ ਦੇ ਮੁਖੀ ਬਗ਼ਦਾਦੀ ਨੇ ਕਈ ਵਾਰ ਜਬਰ ਜਨਾਹ ਕੀਤਾ ਸੀ। ਕਾਇਲਾ ਮੁਲਰ ਦਾ ਅਗਸਤ 2013 ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਤੁਰਕੀ ਤੋਂ ਸੀਰੀਆ ਦੇ ਹਸਪਤਾਲ ਵਿੱਚ ਜਾ ਰਹੀ ਸੀ। 26 ਸਾਲਾਂ ਦੀ ਕਾਇਲਾ ਮੁਲਰ ਦੀ ਫ਼ਰਵਰੀ 2015 ਵਿੱਚ ਆਈਐਸ ਦੀ ਕੈਦ ਵਿੱਚ ਮੌਤ ਹੋ ਗਈ ਸੀ।
ਇਸ ਤਹਿਤ ਅਮਰੀਕੀ ਫ਼ੌਜ ਵੱਲੋਂ ਬਗਦਾਦੀ ਨੂੰ ਮਾਰਨ ਲਈ 'ਕਾਇਲਾ ਮੁਲਰ' ਅਪ੍ਰੇਸ਼ਨ ਚੱਲਾਇਆ ਸੀ। ਬਗਦਾਦੀ ਦੀ ਮੌਤ ਤੋਂ ਬਾਅਦ ਕਾਇਲਾ ਮੁਲਰ ਦੇ ਪਿਤਾ ਕਾਰਲ ਮੁਲਰ ਨੇ ਮੀਡੀਆਂ ਨਾਲ ਦਰਦ ਸਾਂਝਾ ਕਰਦੇ ਦੱਸਿਆ ਕਿ ਉਸ ਦੀ ਕੁੜੀ ਨੂੰ ਆਈਐਸ ਵੱਲੋਂ ਅਗਵਾ ਕਰ ਲਿਆ ਗਿਆ ਸੀ। ਉਸ ਨੂੰ ਵੱਖ-ਵੱਖ ਜ਼ੇਲ੍ਹਾਂ ਵਿੱਚ ਰੱਖਿਆ ਗਿਆ ਸੀ। ਬਗਦਾਦੀ ਨੇ ਉਸ ਨਾਲ ਕਈ ਵਾਰ ਜ਼ਬਰ ਜਨਾਹ ਕੀਤਾ ਸੀ।



