ਹਸਪਤਾਲ ‘ਚੋ ਦੋਸ਼ੀ ASI ਨੂੰ ਧੱਕਾ ਮਾਰ ਹੋਇਆ ਫਰਾਰ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਰਕਾਰੀ ਹਸਪਤਾਲ ਵਿੱਚੋ ਇੱਕ ਦੋਸ਼ੀ ASI ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਪੁਲਿਸ ਨੇ ਫਿਰ ਉਸ ਨੂੰ ਫ਼ਿਲਮੀ ਸਟਾਈਲ ਵਿੱਚ ਕਾਬੂ ਕੀਤਾ ।ਦੱਸਿਆ ਜਾ ਰਿਹਾ ਦੋਸ਼ੀ ਨੇ ਪੁਲਿਸ ਨੂੰ ਬਚਣ ਲਈ 40 ਫੁੱਟ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਨੇ ਕਿਹਾ ਦੋਸ਼ੀ ਆਕਾਸ਼ ਕੁਮਾਰ ਸਰਕਾਰੀ ਹਸਪਤਾਲ 'ਚੋ ਭੱਜ ਗਿਆ ਸੀ । ਜਿਸ ਨੂੰ ਕਾਫੀ ਮੁਸ਼ੱਕਤ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਚੋਰੀ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸੀ ।ਅਧਿਕਾਰੀ ਨੇ ਕਿਹਾ ਦੋਸ਼ੀ ਦੀ ਭੱਜਣ ਵਾਲੀ ਘਟਨਾ ਸਾਰੀ CCTV 'ਚ ਕੈਦ ਹੋ ਗਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।