ਪੈਟਰੋਲ ਪੰਪ ‘ਤੇ ਮੁਲਜ਼ਮਾਂ ਨੇ ਮਾਰੀ ਲੱਖਾਂ ਰੁਪਏ ਦੀ ਠੱਗੀ, ਜਾਂਚ ‘ਚ ਜੁਟੀ ਪੁਲਸ

by nripost

ਦੀਨਾਨਗਰ (ਰਾਘਵ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਥਾਣਾ ਪੁਰਾਣਾ ਸ਼ਾਲਾ ਵਲੋਂ ਇਕ ਪੈਟਰੋਲ ਪੰਪ 'ਤੇ ਲੱਖਾਂ ਰੁਪਏ ਦਾ ਤੇਲ ਪਾ ਕੇ ਪੈਸੇ ਨਾ ਦੇਣ 'ਤੇ ਇਕ ਵਿਅਕਤੀ ਵੱਲੋ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪੁਰਾਣਾ ਸ਼ਾਲਾ ਦੀ ਇੰਚਾਰਜ ਮੈਡਮ ਕਰਿਸ਼ਮਾ ਨੇ ਦੱਸਿਆ ਕਿ ਗੁਰਬਖਸ਼ ਸਿੰਘ ਵਾਸੀ 162-ਸੀ ਪੁੱਡਾ ਐਵੀਨਿਊ, ਜੇਲ ਰੋਡ, ਗੁਰਦਾਸਪੁਰ ਨੇ ਦੱਸਿਆ ਕਿ ਕਿਸ਼ਨ ਪੈਟਰੋਲ ਪੰਪ ਪੁਰਾਣਾ ਸ਼ਾਲਾ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ 'ਤੇ ਜਾਂਚ ਕੀਤੀ ਗਈ। ਉਪ ਕਪਤਾਨ ਪੁਲਿਸ ਡਿਟੈਕਟਿਵ ਗੁਰਦਾਸਪੁਰ ਵੱਲੋਂ ਦਰਜ ਕਰਵਾਈ ਗਈ ਹੈ ਕਿ ਉਕਤ ਦੋਸ਼ੀਆਂ ਨੇ ਵੱਖ-ਵੱਖ ਟਿੱਪਰਾਂ 'ਚ ਤੇਲ ਭਰਿਆ ਸੀ ਅਤੇ ਤੇਲ ਦੀ ਬਕਾਇਆ ਰਕਮ 6,30,947/- ਰੁਪਏ ਸੀ, ਦੀ ਅਦਾਇਗੀ ਨਾ ਕਰਕੇ ਮੁਦਈ ਨਾਲ ਠੱਗੀ ਮਾਰੀ ਹੈ, ਜਿਸ ਉਪਰੰਤ ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਹਰੀਸ਼ ਕੁਮਾਰ ਪੁੱਤਰ ਕੇਵਲ ਕ੍ਰਿਸਨ ਵਾਸੀ ਪਪੀਨਾ, ਰਾਮ ਸਹਾਏ ਥਾਣਾ ਮੁਕੇਰੀਆ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।