3 ਸਾਲਾਂ ਪੁੱਤ ਦਾ ਕਤਲ ਕਰਨ ਵਾਲੇ ਦੋਸ਼ੀ ਪਿਤਾ ਨੇ ਕੀਤੇ ਵੱਡੇ ਖ਼ੁਲਾਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਪਿਛਲੇ ਦਿਨੀਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਇਆ ਸੀ। ਜਿੱਥੇ ਇੱਕ ਪਿਤਾ ਵਲੋਂ ਆਪਣੇ 3 ਸਾਲਾਂ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ।ਦੱਸਿਆ ਜਾ ਰਿਹਾ ਅੱਜ ਪੁਲਿਸ ਨੇ ਦੋਸ਼ੀ ਪਿਤਾ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ।

ਦੱਸਣਯੋਗ ਹੈ ਕਿ ਅੰਗਰੇਜ ਸਿੰਘ ਵਾਸੀ ਰੈਸ਼ੀਆਣਾ ਵਲੋਂ ਆਪਣੇ 3 ਸਾਲਾਂ ਮੁੰਡੇ ਗੁਰਸੇਵਕ ਸਿੰਘ ਨੂੰ ਰੱਸੀ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ਤੋਂ ਬਾਅਦ ਦੋਸ਼ੀ ਪਿਤਾ ਨੇ ਉਸ ਦੀ ਲਾਸ਼ ਨੂੰ ਪਾਣੀ ਵਿੱਚ ਸੁੱਟ ਦਿੱਤਾ। ਇਸ ਕਤਲ ਨੂੰ ਛੁਪਾਉਣ ਲਈ ਦੋਸ਼ੀ ਪਿਤਾ ਨੇ ਕਹਾਣੀ ਬਣਾਉਂਦੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪੁੱਤ ਨੂੰ ਅਗਵਾ ਕਰ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ।

ਜਾਂਚ 'ਚ ਸਾਹਮਣੇ ਆਇਆ ਕਿ ਬੱਚੇ ਦੇ ਪਿਤਾ ਵਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਦੋਸ਼ੀ ਨੇ ਨਿੱਜੀ ਚੈੱਨਲ ਨੂੰ ਇੰਟਰਵਿਊ ਦੇ ਕੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਦੋਸ਼ੀ ਨੇ ਗੱਲਬਾਤ ਕਰਦੇ ਕਿਹਾ ਕਿ ਉਸ ਵਲੋਂ ਆਪਣੇ 3 ਸਾਲਾਂ ਪੁੱਤ ਦਾ ਕਤਲ ਇਸ ਲਈ ਕੀਤਾ ਗਿਆ ਕਿਉਕਿ ਉਹ ਉਸ ਦੀ ਪਰਵਰਿਸ਼ ਨਹੀ ਕਰ ਸਕਦਾ ਸੀ। ਦੋਸ਼ੀ ਨੇ ਕਿਹਾ ਕਿ ਉਹ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਦੀਆਂ ਅੱਖਾਂ ਉਪਰ ਪਰਦਾ ਪੈ ਗਿਆ।

ਜਿਸ ਕਰਕੇ ਉਸ ਨੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ। ਕਾਤਲ ਪਿਤਾ ਨੇ ਕਿਹਾ ਮੈ ਮਜ਼ਦੂਰੀ ਕਰਦਾ ਹਾਂ ਮੇਰੇ ਕੋਲ ਮੁਸ਼ਕਲ ਨਾਲ 2 ਕਿਲੇ ਜ਼ਮੀਨ ਹੈ। ਕੁਝ ਦਿਨ ਪਹਿਲਾਂ ਮੈ ਘਰ ਆਇਆ ਤਾਂ ਪੁੱਤ ਨੇ ਕਿਹਾ ਕਿ ਮੈ ਵੀ ਦਿਹਾੜੀ ਕਰਾਂਗਾ। ਇਸ ਤੋਂ ਬਾਅਦ ਹੀ ਮੇਰਾ ਦਿਮਾਗ ਖ਼ਰਾਬ ਹੋ ਗਿਆ…. ਮੈ ਨਹੀਂ ਚਾਹੁੰਦਾ ਸੀ ਕਿ ਮੇਰਾ ਪੁੱਤ ਦਿਹਾੜੀ ਕਰੇ। ਇਸ ਲਈ ਪਹਿਲਾਂ ਮੈ ਖੁਦ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ… ਬਾਅਦ 'ਚ ਮੈ ਆਪਣੇ ਪੁੱਤ ਨੂੰ ਮਾਰ ਦਿੱਤਾ ।