YouTuber ਨੂੰ ਕੁੜੀ ਦੀ ਆਫਰ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਰੇਲਵੇ ਸਟੇਸ਼ਨ ਦੇ ਬਾਹਰ ਇੱਕ YouTuber ਨੂੰ ਸਸਤੇ ਹੋਟਲ ਨਾਲ -ਨਾਲ ਖ਼ੂਬਸੂਰਤ ਕੁੜੀ ਦੀ ਆਫ਼ਰ ਦੇਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਨੌਜਵਾਨ ਕੁਝ ਹੋਟਲਾਂ ਵਿੱਚ ਕੁੜੀਆਂ ਸਪਲਾਈ ਕਰਨ ਦਾ ਧੰਦਾ ਕਰਦਾ ਹੈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਕਿਹੜੇ -ਕਿਹੜੇ ਹੋਟਲਾਂ 'ਚ ਕੁੜੀਆਂ ਨੂੰ ਧੰਦਾ ਕਰਨ ਭੇਜਦਾ ਸੀ। ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਹ ਲੱਕੜ ਮੰਡੀ ਕੋਲ ਇੱਕ ਹੋਟਲ ਵਿੱਚ ਕੁੜੀਆਂ ਸਪਲਾਈ ਕਰਦਾ ਹੈ । ਕੁਝ ਦਿਨ ਪਹਿਲਾਂ ਉਸ ਨੇ ਇੱਕ YouTuber ਨੂੰ ਘੇਰਿਆਂ 'ਤੇ ਹੋਟਲ ਜਾਣ ਲਈ ਕਿਹਾ ਸੀ ।ਇਹ ਸਾਰੀ ਘਟਨਾ CCTV 'ਚ ਕੈਦ ਹੋ ਗਈ ।