8ਵੀਂ ਦੀ ਕੁੜੀ ਨਾਲ ਰੇਪ ਕਰ ਕਤਲ ਕਰਨ ਵਾਲਾ ਦੋਸ਼ੀ ਆਇਆ ਪੁਲਿਸ ਅੜਿੱਕੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਤੜਾਂ ਤੋਂ ਬੀਤੀ ਦਿਨੀਂ ਇਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ 8ਵੀਂ ਜਮਾਤ ਦੀ ਕੁੜੀ ਨਾਲ ਮੁੰਡੇ ਵਲੋਂ ਰੇਪ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦੀ ਪਛਾਣ ਗੁਰਪ੍ਰੀਤ ਵਾਸੀ ਪਾਤੜਾਂ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਵਰੁਣ ਨੇ ਦੱਸਿਆ ਕਿ 19 ਸਾਲਾਂ ਗੁਰੁਪ੍ਰੀਤ ਸਿੰਘ ਕੁੜੀ ਨੂੰ ਜ਼ਬਰੀ ਸਕੂਲ ਦੇ ਪਿੱਛੇ ਲੈ ਕੇ, ਉੱਥੇ ਜਾ ਕੇ ਉਸ ਨੇ ਰੇਪ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਧਿਕਾਰੀ ਅਨੁਸਾਰ ਕੁੜੀ ਵਲੋਂ ਮੁੰਡੇ ਦਾ ਵਿਰੋਧ ਕੀਤਾ ਗਿਆ ਤਾਂ ਦੋਸ਼ੀ ਨੇ ਉਸ ਦੇ ਮੂੰਹ ਤੇ ਸਿਰ 'ਤੇ ਇੱਟਾਂ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ।