ਸਕੂਲ ਦੀ ਵਰਦੀ ਨਾ ਪਾਉਣ ‘ਤੇ ਪ੍ਰਬੰਧਕਾਂ ਨੇ ਦਾਦੇ ਨੂੰ ਕੀਤਾ ਜਖ਼ਮੀ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਸਕੂਲ ਵਿੱਚ ਤੀਜੀ ਜਮਾਤ ਦੇ ਵਿਦਿਆਰਥੀ ਨੇ ਵਰਦੀ ਨਹੀਂ ਪਾਈ ਸੀ। ਜਿਸ ਕਾਰਨ ਸਕੂਲ ਪ੍ਰਬੰਧਕਾਂ ਵਲੋਂ ਬੱਚੇ ਦੇ ਦਾਦੇ ਨਾਲ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਉਹ ਗੰਭੀਰ ਜਖ਼ਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਸਕੂਲ 'ਚ ਤੀਜੀ ਜਮਾਤ ਦਾ ਵਿਦਿਆਰਥੀ ਰਮਨ ਸਕੂਲ ਦੀ ਵਰਦੀ ਪਾ ਕੇ ਨਹੀਂ ਗਿਆ ਸੀ ਜਦੋ ਵਿਦਿਆਰਥੀ ਨੂੰ ਸਕੂਲ ਪ੍ਰਬੰਧਕਾਂ ਵਲੋਂ ਝਿੜਕਿਆ ਗਿਆ ਤਾਂ ਉਸ ਦੇ ਘਰ ਦੇ ਪਹੁੰਚੇ ।

ਇਸ ਦੌਰਾਨ ਦੋਵਾਂ ਧਿਰਾਂ 'ਚ ਤੂੰ -ਤੂੰ ਮੈ -ਮੈ ਹੋਣ ਲੱਗ ਗਈ। ਇਸ ਬਹਿਸ ਦੌਰਾਨ ਹੀ ਸਕੂਲ ਸਟਾਫ ਵਲੋਂ ਵਿਦਿਆਰਥੀ ਦੇ ਦਾਦੇ ਰਮੇਸ਼ ਕੁਮਾਰ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੌਰਾਨ ਉਸ ਦੀਆਂ ਪੱਸਲੀਆਂ ਵੀ ਟੁੱਟ ਗਿਆ ਹਨ। ਫਿਲਹਾਲ ਵਿਦਿਆਰਥੀ ਦੇ ਦਾਦੇ ਨੇ ਪ੍ਰਿੰਸੀਪਲ ਤੇ ਹੋਰ ਸਟਾਫ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਿਸ ਵਲੋਂ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..