ਅੱਜ ਤੋਂ ਹਵਾਈ ਯਾਤਰਾ ਕਰ ਸਕਣਗੇ ਅਫਗਾਨੀ ਤਾਲਿਬਾਨ ਵਲੋਂ ਘਰੇਲੂ ਉਡਾਣਾਂ ਨੂੰ ਮਨਜ਼ੂਰੀ

by vikramsehajpal

ਕਾਬੁਲ (ਦੇਵ ਇੰਦਰਜੀਤ) : ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬੰਦ ਪਿਆ ਹਵਾਬਾਜ਼ੀ ਉਦਯੋਗ ਇਕ ਵਾਰ ਫਿਰ ਤੋਂ ਚਾਲੂ ਹੋਣ ਵਾਲਾ ਹੈ। ਅਫਗਾਨਿਸਤਾਨ 'ਚ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਦਰਮਿਆਨ ਤਾਲਿਬਾਨ ਨੇ ਘਰੇਲੂ ਉਡਾਣਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸ਼ੁੱਕਰਵਾਰ ਭਾਵ ਅੱਜ ਤੋਂ ਅਫਗਾਨ ਨਾਗਰਿਕਾਂ ਲਈ ਘਰੇਲੂ ਉਡਾਣਾਂ ਸ਼ੁਰੂ ਹੋ ਗਈਆਂ ਹਨ। ਏ.ਐੱਨ.ਆਈ. ਨਿਊਜ਼ ਏਜੰਸੀ ਨੇ ਏਰੀਆਨਾ ਅਫਗਾਨ ਏਅਰਲਾਈਨਜ਼ ਦੇ ਹਵਾਲੇ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਤਾਲਿਬਾਨ ਦੇ ਡਿਪਲੋਮੈਟ ਦਫਤਰ ਦੇ ਮੁਖੀ ਅਬਦੁਲ ਗਨੀ ਬਰਾਦਰ ਨਵੀਂ ਅਫਗਾਨ ਸਰਕਾਰ ਦੀ ਅਗਵਾਈ ਕਰਨਗੇ। ਮੀਡੀਆ ਰਿਪੋਰਟ ਮੁਤਾਬਕ ਤਾਲਿਬਾਨ ਮੂਵਮੈਂਟ ਦੇ ਮਰਹੂਮ ਬਾਨੀ ਦੇ ਬੇਟੇ ਮੁੱਲਾ ਮੁਹਮੰਦ ਯਾਕੂਬ ਅਤੇ ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹਮੰਦ ਅੱਭਾਸ ਸਟਾਨਿਕਜਈ ਸਰਕਾਰ 'ਚ ਸੀਨੀਅਰ ਅਹੁਦਾ ਸੰਭਾਲਣਗੇ।

ਇਸ ਤੋਂ ਪਹਿਲਾਂ ਤਾਲਿਬਾਨ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਬਰਾਦਾਰ ਨੂੰ ਵਿਦੇਸ਼ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ ਜਦਕਿ ਯਾਕੂਬ ਰੱਖਿਆ ਮੰਤਰੀ ਬਣਨਗੇ।

More News

NRI Post
..
NRI Post
..
NRI Post
..