ਬੈਂਕ ਤੋਂ ਏਜੰਟ ਨੇ ਲੋਨ ਕਰਵਾ ਕੀਤਾ ਇਹ ਕਾਰਾ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਕਿਸ਼ਨਪੂਰਾ ਦੇ ਉਮੇਸ਼ ਗਿਰੀ ਤੇ ਉਸ ਦੀ ਪਤਨੀ ਦੇ ਨਾਮ ਤੇ 70-70 ਹਜ਼ਾਰ ਦਾ ਲੋਨ ਲੈ ਕੇ ਪੈਸੇ 'ਚ ਘਪਲਾ ਕਰਨ ਵਾਲੇ ਏਜੰਟ ਸੰਦੀਪ ਨੂੰ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਕਿਸ਼ਨਪੁਰਾ ਦਾ ਰਹਿਣ ਵਾਲਾ ਉਮੇਸ਼ ਨੂੰ ਬੈਂਕ ਤੋਂ ਲੋਨ ਲੈਣ ਲਈ ਸਬਜ਼ੀ ਮੰਡੀ ਕੋਲ ਏਜੰਟ ਸੰਦੀਪ ਨੂੰ ਮਿਲਿਆ ਸੀ । ਏਜੰਟ ਸੰਦੀਪ ਨੇ ਪੀੜਤ ਉਮੇਸ਼ ਤੇ ਉਸ ਦੀ ਪਤਨੀ ਦੇ ਨਾਮ ਤੇ 70 -70 ਹਜ਼ਾਰ ਦਾ ਲੋਨ ਲੈਣ ਲਈ ID ਪਰੂਫ ਲਏ ਪਰ ਬਾਅਦ 'ਚ ਕਿਹਾ ਕਿ ਉਸ ਦਾ ਲੋਨ ਪਾਸ ਨਹੀ ਹੋਇਆ। ਉਮੇਸ਼ ਉਸ ਸਮੇ ਹੈਰਾਨ ਹੋ ਗਿਆ, ਜਦੋ ਉਸ ਨੂੰ ਬੈਂਕ ਤੋਂ ਨੋਟਿਸ ਆਇਆ ਕਿ ਉਸ ਦੇ ਖਾਤੇ ''ਚ ਕਿਸ਼ਤ ਜਮ੍ਹਾ ਹੋਣੀ ਹੈ। ਉਮੇਸ਼ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਸੰਦੀਪ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਛਾਲ ਵਿਛਾ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਵਲੋਂ ਦੋਸ਼ੀ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।