ਭਾਰਤੀ ਮਹਿਲਾ ਟੀਮ ਦਾ ਐਲਾਨ 1 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 1 ਅਕਤੂਬਰ ਤੋਂ ਆਯੋਜਿਤ ਹੋਣ ਜਾ ਰਹੇ ਮਹਿਲਾ ਏਸ਼ੀਆ ਕੱਪ ਨੂੰ ਲੈ ਕੇ ਭਾਰਤੀ ਮਹਿਲਾ ਟੀਮ ਨੇ ਐਲਾਨ ਕੀਤਾ ਹੈ। ਇਸ ਦੀ ਸਾਰੀ ਕਮਾਨ ਹਰਮਨਪ੍ਰੀਤ ਨੂੰ ਸੌਂਪੀ ਗਈ ਹੈ ਜਦਕਿ ਸਮ੍ਰਿਤੀ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੀਮ ਵਿੱਚ ਹੁਣ ਰੋਡੀਗਸ ਦੀ ਵਾਪਸੀ ਹੋ ਗਈ ਹੈ। ਉਸ ਦੇ ਪਹਿਲਾ ਗੁਟ ਤੇ ਸੱਟ ਲੱਗੀ ਜੋ ਕਿ ਹੁਣ ਠੀਕ ਹੋ ਗਈ ਹੈ। ਦੱਸ ਦਈਏ ਕਿ ਸੱਟ ਲੱਗਣ ਕਾਰਨ ਜੇਮਿਮਾ ਨੂੰ ਇੰਗਲੈਂਡ ਦਾ ਦੌਰਾ ਛੱਡਣਾ ਪਿਆ ਸੀ । ਏਸ਼ੀਆ ਕੱਪ ਦਾ ਫਾਈਨਲ ਮੈਚ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਵਿੱਚ ਪਾਕਿਸਤਾਨ ਭਾਰਤ ਸ਼੍ਰੀਲੰਕਾ ਅਮਰੀਕਾ ਤੇ ਹੋਰ ਵੀ ਟੀਮ ਸ਼ਾਮਿਲ ਹਨ ।