ਪੁਲਿਸ ਮੁਕਾਬਲੇ ਦੌਰਾਨ ਕਾਬੂ ਕੀਤੇ ਗੈਂਗਸਟਰ ਦੀ ਅਦਾਲਤ ‘ਚ ਪੇਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਦੇ ਪਿੰਡ ਕੋਟਲਾ ਵਿੱਚ ਬੀਤੀ ਦਿਨੀਂ ਕਾਫੀ ਮਸੇ ਤੱਕ ਪੁਲਿਸ ਤੇ ਗੈਂਗਸਟਰ 'ਚ ਮੁਕਾਬਲੇ ਤੋਂ ਬਾਦ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਸੀ। ਗੈਂਗਸਟਰ ਬੱਬਲੂ ਦੇ ਗੋਲੀ ਲੱਗਣ ਕਾਰਨ ਉਹ ਜਖ਼ਮੀ ਹੋ ਗਿਆ। ਇਸ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਗੈਂਗਸਟਰ ਦੇ ਸਰੀਰ 'ਚੋ ਗੋਲੀ ਕੱਢ ਲਈ ਗਈ ਹੈ। ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹੁਣ ਗੈਂਗਸਟਰ ਬੱਬਲੂ ਪੁਲਿਸ ਦੀ ਹਿਰਾਸਤ ਵਿੱਚ ਹੈ। ਜਿਸ ਦੀ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ੀ ਹੋਵੇਗੀ। ਜਿਥੇ ਉਸ ਦੇ ਟ੍ਰਾਂਜਿਟ ਰਿਮਾਂਡ ਦੀ ਮੰਗ ਵੀ ਕੀਤੇ ਜਾਵੇਗੀ। ਗੈਂਗਸਟਰ ਦੇ ਬੱਚੇ ਤੇ ਪਤਨੀ ਨੂੰ ਪੁਲਿਸ ਨੇ ਛੱਡ ਦਿੱਤਾ ਹੈ। ਫਿਲਹਾਲ ਕੁਝ ਲੋਕਾਂ ਕੋਲੋਂ ਹਾਲੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਤੇ ਗੈਂਗਸਟਰ ਵਿਚਾਲੇ ਕਈ ਘੰਟੇ ਮੁਕਾਬਲੇ ਤੋਂ ਬਾਅਦ ਖੇਤਾਂ 'ਚ ਲੁੱਕ ਕੇ ਬੈਠੇ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ।