ਹੁਣ ਪੰਜਾਬ ਚ ਘੁੰਮ ਰਹੀ ਨਿਹੰਗ ਗੈਂਗ ? ਬਾਣੇ ‘ਚ ਹੁਣ ਆਹ ਕੰਮ ਸ਼ੁਰੂ….

by vikramsehajpal

ਅੰਮ੍ਰਿਤਸਰ (ਰਾਘਵ) - ਅੰਮ੍ਰਿਤਸਰ ਦੇ ਘੀ ਮੰਡੀ ਚੌਂਕ ਤੋਂ ਸਾਹਮਣੇ ਆਈ ਹੈ ਜਿੱਥੇ ਨਿਹੰਗ ਗੈਂਗ ਦੇ ਮੈਂਬਰਾਂ ਨੇ ਇੱਕ ਸ਼ਰਾਬ ਦੇ ਅੱਡੇ ‘ਤੇ ਹਮਲਾ ਕੀਤਾ ਹੈ। ਦੱਸ ਦਈਏ ਕਿ ਉਥੇ ਮੌਜੂਦ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਦੁਕਾਨਦਾਰ ਅਨੁਸਾਰ 15 ਤੋਂ 20 ਦੇ ਕਰੀਬ ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀ ਦੁਕਾਨ ‘ਤੇ ਪਏ ਪੈਸੇ ਵੀ ਚੋਰੀ ਕਰ ਕੇ ਲੈ ਗਏ। ਇਸ ਦੇ ਨਾਲ ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਲਡਡਰਿੰਕ ਦੀ ਦੁਕਾਨ ਹੈ ਅਤੇ ਉਨ੍ਹਾਂ ਨੂੰ ਲੁੱਟ ਕੇ ਲੈ ਗਏ ਹਨ।