ਹਮਲਾਵਾਰਾਂ ਨੇ ਘਰ ਦੇ ਬਾਹਰ ਕੀਤਾ ਕਤਲ, ਫੈਲੀ ਦਹਿਸ਼ਤ

by simranofficial

ਦਿੱਲੀ ( ਐਨ. ਆਰ .ਆਈ .ਮੀਡਿਆ ):- ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਹੱਤਿਆ ਕਰ ਦਿਤੀ ਗਈ ਗਈ ਹੈ , ਹਮਲਾਵਰਾਂ ਨੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ , ਦਿੱਲੀ ਦੇ ਵਿਕਾਸਪੁਰੀ ਖੇਤਰ ਵਿਚ ਗੁਰੂਦੁਆਰਾ ਗੁਰੂ ਹਰਿਗੋਵਿੰਦ ਸਾਹਿਬ ਆਨੰਦਪੁਰ ਧਾਮ ਦੇ ਸੇਵਾਦਾਰ ਨੂੰ ਗੋਲੀ ਮਾਰ ਦਿੱਤੀ ਗਈ। ਸੇਵਾਦਾਰ ਸਰਦਾਰ ਆਤਮਾ ਸਿੰਘ ਜਾਇਦਾਦ ਦਾ ਸੌਦਾ ਵੀ ਕਰਦੇ ਸਨ। ਪੁਲਿਸ ਅਨੁਸਾਰ ਸਰਦਾਰ ਆਤਮਾ ਸਿੰਘ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮਾਰ ਦਿੱਤਾ ਹੈ ।
ਜ਼ਖਮੀ ਹਾਲਤ ਚ ਸਰਦਾਰ ਆਤਮਾ ਸਿੰਘ ਨੂੰ ਨੇੜਲੇ ਸਹਿਗਲ ਨਰਸਿੰਗ ਹੋਮ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਫਿਲਹਾਲ, ਦਿੱਲੀ ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਅਣਪਛਾਤੇ ਗੋਲੀ ਮਾਰ ਕੇ ਫਰਾਰ ਹੋ ਗਏ। ਪੁਲਿਸ ਇਸ ਮਾਮਲੇ ਵਿਚ ਵੱਖ-ਵੱਖ ਕੋਣਾਂ ਤੋਂ ਜਾਂਚ ਕਰ ਰਹੀ ਹੈ। ਕਿਉਂਕਿ ਸਰਦਾਰ ਆਤਮਾ ਸਿੰਘ ਜਾਇਦਾਦ ਦਾ ਵੀ ਕੰਮ ਕਰਦੇ ਸਨ, ਇਸ ਲਈ ਪੁਲਿਸ ਇਸ ਕੋਨੇ ਵੱਲ ਵੀ ਦੇਖ ਰਹੀ ਹੈ।

More News

NRI Post
..
NRI Post
..
NRI Post
..