ਸੰਦੀਪ ਬਿਸ਼ਨੋਈ ਦੇ ਕਤਲ ਦੀ ਜਿੰਮੇਵਾਰੀ ਲਈ ਬੰਬੀਹਾ ਗੈਂਗ ਨੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਸੰਦੀਪ ਬਿਸ਼ਨੋਈ ਦਾ ਕੁਝ ਬਦਮਾਸ਼ਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਸੀ ਕਿ ਸੰਦੀਪ ਨੂੰ 9 ਗੋਲੀਆਂ ਲੱਗਿਆ ਸੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਇਸ ਵਾਰਦਾਤ ਦੌਰਾਨ 2 ਸਾਥੀ ਵੀ ਗੰਭੀਰ ਜਖ਼ਮੀ ਹੋ ਗਏ ਹਨ। ਹੁਣ ਗੈਂਗਸਟਰ ਸੰਦੀਪ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਜਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਨੇ ਲਈ ਹੈ । ਸੁਲਤਾਨ ਦਵਿੰਦਰ ਬੰਬੀਹਾ ਨੇ ਪੋਸਟ ਲੈ ਕੇ ਲਿਖਿਆ ਕਿ ਸੰਦੀਪ ਬਿਸ਼ਨੋਈ ਨੂੰ ਸਾਡੇ ਸ਼ੇਰ ਭਰਾਵਾਂ ਨੇ ਮਾਰੀਆ ਹੈ । ਆਉਣ ਵਾਲੇ ਸਮੇ ਵਿੱਚ ਲਾਰੈਂਸ ਤੇ ਜੱਗੂ ਤੇ ਗੋਲਡੀ ਬਰਾੜ ਨਾਲ ਵੀ ਇਸ ਤਰਾਂ ਹੀ ਹੋਵੇਗਾ।

ਦੇਖਦੇ ਰਹੋ ਤੇ ਇੰਤਜ਼ਾਰ ਕਰੋ । ਦੱਸ ਦਈਏ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਦੋਵੇ ਪੁਲਿਸ ਦੀ ਹਿਰਾਸਤ ਵਿੱਚ ਹਨ । ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਕਈ ਗੈਂਗ ਦੇ ਗੈਂਗਸਟਰਾਂ ਵਲੋਂ ਇਸ ਦੂਜੇ ਤੇ ਨਾਮ ਲਗਾਏ ਜਾ ਰਹੇ ਹਨ ਤੇ ਬਦਲਾ ਲੈਣ ਦੀ ਗੱਲ ਵੀ ਕਹਿ ਜਾਂਦੀ ਹੈ । ਬੰਬੀਹਾ ਗੈਂਗ ਨੇ ਪਹਿਲਾ ਹੀ ਕਿਹਾ ਸੀ ਕਿ ਸਿੱਧੂ ਦੇ ਕਤਲ ਦਾ ਬਦਲਾ ਜ਼ਰੂਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਜਮੇਰ ਡਵੀਜ਼ਨ ਅਦਾਲਤ ਦੇ ਬਾਹਰ ਗੈਂਗਸਟਰ ਸੰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਵਾਰਦਾਤ ਨਾਲ ਅਦਾਲਤ ਦੇ ਬਾਹਰ ਹਫੜਾ ਦਫੜੀ ਮੱਚ ਗਈ ਹੈ । ਗੋਲੀਆਂ ਮਾਰ ਕੇ ਦੋਸ਼ੀ ਮੌਕੇ 'ਤੇ ਫਰਾਰ ਹੋ ਗਏ ਸੀ।

More News

NRI Post
..
NRI Post
..
NRI Post
..